73 ਸਾਲਾ ਬਜ਼ੁਰਗ ਦੀ ਹੱਤਿਆ ਦੀ ਗੁੱਥੀ ਸੁਲਝੀ, ਦੋਸ਼ੀ ਗ੍ਰਿਫਤਾਰ

03/07/2018 6:01:46 PM

ਰੋਮ (ਬਿਊਰੋ)— ਇਟਲੀ ਵਿਚ ਬੀਤੇ ਸਾਲ ਅਗਸਤ ਵਿਚ ਮਿਲਾਨ ਨੇੜੇ ਰੋ ਵਿਚ 73 ਸਾਲਾ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਵਿਚ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਬਜ਼ੁਰਗ ਔਰਤ ਦਾ ਕਤਲ ਕਰਨ ਵਾਲਾ 53 ਸਾਲਾ ਵਿਅਕਤੀ ਉਸ ਦਾ ਸਾਥੀ ਸੀ। ਸੋਮਵਾਰ ਨੂੰ ਪੁਲਸ ਨੇ 53 ਸਾਲਾ ਰੇਨਾਟੋ ਮੋਦੂਗਨੋ ਨੂੰ ਕਤਲ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ। 73 ਸਾਲਾ ਐਂਟੋਨੀਏਟਾ ਮਿਗਲੋਰਟੀ ਆਪਣੇ ਘਰ ਵਿਚ ਮ੍ਰਿਤਕ ਪਾਈ ਗਈ ਸੀ। ਉਨ੍ਹਾਂ ਦੇ ਚਿਹਰੇ ਅਤੇ ਗਰਦਨ 'ਤੇ ਚਾਕੂ ਦੇ ਹਮਲੇ ਨਾਲ ਹੋਏ ਜ਼ਖਮਾਂ ਦੇ ਕਈ ਨਿਸ਼ਾਨ ਸਨ। ਪੁਲਸ ਮੁਤਾਬਕ ਦੋਸ਼ੀ ਵਿਅਕਤੀ ਮ੍ਰਿਤਕ ਦਾ ਗੁਆਂਢੀ ਸੀ। ਦੋਸ਼ੀ ਨੇ ਉਸ ਨੂੰ ਸਿਰਫ ਕੁਝ ਗਹਿਣੇ ਚੋਰੀ ਕਰਨ ਲਈ ਉਨ੍ਹਾਂ ਦਾ ਕਤਲ ਕੀਤਾ ਸੀ।


Related News