ਮੁੰਬਈ ਹਮਲੇ ਦੀ ਬਰਸੀ ਮੌਕੇ USA-ਕੈਨੇਡਾ ''ਚ ਲੋਕਾਂ ਨੇ ਪਾਕਿਸਤਾਨ ਖ਼ਿਲਾਫ਼ ਚੁੱਕੀ ਆਵਾਜ਼

Saturday, Nov 28, 2020 - 04:13 PM (IST)

ਮੁੰਬਈ ਹਮਲੇ ਦੀ ਬਰਸੀ ਮੌਕੇ USA-ਕੈਨੇਡਾ ''ਚ ਲੋਕਾਂ ਨੇ ਪਾਕਿਸਤਾਨ ਖ਼ਿਲਾਫ਼ ਚੁੱਕੀ ਆਵਾਜ਼

ਟੋਰਾਂਟੋ- ਮੁੰਬਈ ਹਮਲੇ ਦੀ ਬਰਸੀ 'ਤੇ ਭਾਰਤ ਵਿਚ ਹੀ ਨਹੀਂ ਅਮਰੀਕਾ, ਕੈਨੇਡਾ ਅਤੇ ਜਾਪਾਨ ਸਣੇ ਕਈ ਦੇਸ਼ਾਂ ਵਿਚ ਪਾਕਿਸਤਾਨ ਤੇ ਅੱਤਵਾਦ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤੇ ਗਏ। ਹਿੰਦੂ ਫੋਰਮ ਕੈਨੇਡਾ ਦੇ ਮੈਂਬਰਾਂ ਨੇ 2008 ਵਿਚ ਮੁੰਬਈ 'ਤੇ ਪਾਕਿਸਤਾਨ ਦੇ ਅੱਤਵਾਦੀ ਹਮਲੇ ਖ਼ਿਲਾਫ਼ ਗ੍ਰੇਟਰ ਟੋਰਾਂਟੋ ਖੇਤਰਾਂ ਦੇ ਕਈ ਸ਼ਹਿਰਾਂ ਵਿਚ ਇਕ ਐੱਲ. ਈ. ਡੀ. ਟਰੱਕ ਵਿਗਿਆਪਨ ਮੁਹਿੰਮ ਦਾ ਪ੍ਰਬੰਧ ਕੀਤਾ। ਤਿੰਨ ਪਾਸਿਓਂ ਬਿੱਲ ਬੋਰਡ ਵਾਲੇ ਇਕ ਟਰੱਕ ਨੇ ਕੈਨੇਡਾ ਦੇ ਸਭ ਤੋਂ ਵਧੇਰੇ ਆਬਾਦੀ ਵਾਲੇ ਸੂਬੇ ਓਂਟਾਰੀਓ ਦੀ ਵਿਧਾਨ ਸਭਾ ਤੋਂ ਆਪਣੀ ਮੁਹਿੰਮ ਸ਼ੁਰੂ ਕੀਤੀ। ਬਿਲਬੋਰਡਜ਼ 'ਤੇ #MumbaiNov26 #PakistanTerror #CanadaAwaitJustice ਵਰਗੇ ਨਾਅਰੇ ਲਿਖੇ ਹੋਏ ਸਨ। 

ਮੁੰਬਈ ਹਮਲੇ ਵਿਚ ਦੋ ਕੈਨੇਡੀਅਨ ਵੀ ਮਾਰੇ ਗਏ ਸਨ ਅਤੇ ਕਈ ਜ਼ਖ਼ਮੀ ਹੋਏ ਸਨ। ਹਿੰਦੂ ਫੋਰਮ ਕੈਨੇਡਾ ਨੇ ਵਿਧਾਨ ਸਭਾ ਤੋਂ ਮੰਗ ਕੀਤੀ ਹੈ ਕਿ ਕੈਨੇਡਾ ਦੇ ਪੀੜਤਾਂ ਦੇ ਨਾਲ-ਨਾਲ ਸਾਰੇ ਪੀੜਤਾਂ ਦੇ ਇਨਸਾਫ ਲਈ ਪਾਕਿਸਤਾਨ 'ਤੇ ਦਬਾਅ ਬਣਾਉਣਾ ਚਾਹੀਦਾ ਹੈ।  ਹਜ਼ਾਰਾਂ ਕੈਨੇਡੀਅਨ ਲੋਕਾਂ ਨੇ ਹਿੰਦੂ ਫੋਰਮ ਕੈਨੇਡਾ ਦੇ ਨਾਅਰੇ ਦਿਖਾ ਕੇ ਮੁੰਬਈ ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਲਈ ਨਿਆਂ ਦੀ ਮੰਗ ਕੀਤੀ। 
ਅਮਰੀਕਾ ਦੇ ਨਿਊਯਾਰਕ ਵਿਚ ਭਾਰਤ ਦੇ ਕੌਂਸਲ ਜਨਰਲ ਰੰਧੀਰ ਜੈਸਵਾਲ ਨੇ ਕਿਹਾ ਕਿ ਪਾਕਿਸਤਾਨ ਨੂੰ ਮੁੰਬਈ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। 


author

Lalita Mam

Content Editor

Related News