ਸੈਨ ਜੋਸ 'ਚ ਗੋਲੀਬਾਰੀ 'ਚ 8 ਵਿਅਕਤੀਆਂ ਦੀ ਮੌਤ, ਸ਼ੱਕੀ ਵੀ ਮਾਰਿਆ ਗਿਆ : ਅਧਿਕਾਰੀ

Thursday, May 27, 2021 - 02:15 AM (IST)

ਸੈਨ ਜੋਸ 'ਚ ਗੋਲੀਬਾਰੀ 'ਚ 8 ਵਿਅਕਤੀਆਂ ਦੀ ਮੌਤ, ਸ਼ੱਕੀ ਵੀ ਮਾਰਿਆ ਗਿਆ : ਅਧਿਕਾਰੀ

ਸੈਨ ਜੋਸ (ਅਮਰੀਕਾ)- ਅਮਰੀਕਾ 'ਚ ਸੈਨ ਜੋਸ ਦੇ ਮੇਅਰ ਨੇ ਕਿਹਾ ਕਿ ਬੁੱਧਵਾਰ ਨੂੰ ਰੋਲ ਯਾਰਡ 'ਚ ਗੋਲੀਬਾਰੀ ਹੋਈ ਹੈ ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ। ਸਾਂਤਾ ਕਲਾਰਾ ਕਾਊਟੀ ਦੇ ਸ਼ੈਰਿਫ ਦੇ ਬੁਲਾਰੇ ਡਿਪਟੀ ਰਸੇਲ ਡੈਵਿਸ ਨੇ ਕਿਹਾ ਕਿ ਬੁੱਧਵਾਰ ਨੂੰ ਵੈਲੀ ਟ੍ਰਾਂਸਪੋਰਟੇਸ਼ਨ ਅਥਾਰਿਟੀ ਲਾਈਟ ਰੇਲਯਾਰਡ 'ਚ ਹੋਈ ਗੋਲੀਬਾਰੀ 'ਚ ਸ਼ੱਕੀ ਵੀ ਮਾਰਿਆ ਗਿਆ। ਕਿਸੇ ਦੀ ਪਛਾਣ ਨਹੀਂ ਕੀਤੀ ਗਈ ਹੈ। ਸ਼ੈਰਿਫ ਦੇ ਬੁਲਾਰੇ ਨੇ ਦੱਸਿਆ ਕਿ ਸਿਲੀਕਾਨ ਵੈਲੀ 'ਚ ਇਕ ਰੇਲਯਾਰਡ 'ਚ ਬੁੱਧਵਾਰ ਨੂੰ ਗੋਲੀਆਂ ਚੱਲੀਆਂ ਜਿਸ 'ਚ ਕਈ ਲੋਕਾ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ ਅਤੇ ਸ਼ੱਕੀ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ-'ਕੋਰੋਨਾ ਦੇ ਸ਼ੁਰੂਆਤੀ ਜਾਂਚ ਦੀਆਂ ਕੋਸ਼ਿਸ਼ਾਂ ਵਧਾਉਣ ਅਮਰੀਕੀ ਖੁਫੀਆ ਏਜੰਸੀਆਂ'

ਗੋਲੀਬਾਰੀ ਰੇਲ ਕੇਂਦਰ 'ਤੇ ਹੋਈ ਜੋ ਸਾਂਤਾ ਕਲਾਰਾ ਕਾਊਂਟੀ ਸ਼ੈਰਿਫ ਵਿਭਾਗ ਨਾਲ ਜੁੜਿਆ ਹੋਇਆ ਹੈ। ਇਹ ਇਕ ਆਵਾਜਾਈ ਕੰਟਰੋਲ ਕੇਂਦਰ ਹੈ ਜਿਥੇ ਟਰੇਨਾਂ ਖੜੀਆਂ ਹੁੰਦੀਆਂ ਹਨ ਅਤੇ ਇਕ ਰੱਖ-ਰਖਾਵ ਯਾਰਡ ਹੈ। ਡੈਵਿਸ ਨੇ ਕਿਹਾ ਕਿ ਪੀੜਤਾਂ 'ਚ 'ਵੈਲੀ ਟ੍ਰਾਂਸਪੋਰਟੇਸ਼ਨ ਅਥਾਰਿਟੀ (ਵੀ.ਟੀ.ਏ.) ਦੇ ਮੁਲਾਜ਼ਮ ਵੀ ਸ਼ਾਮਲ ਹਨ। ਵੀ.ਟੀ.ਏ. ਸਾਂਤਾ ਕਲਾਰਾ ਕਾਊਂਟੀ 'ਚ ਬੱਸ, ਲਾਈਟ ਰੇਲ ਅਤੇ ਹੋਰ ਆਵਾਜਾਈ ਸੇਵਾਵਾਂ ਉਪਲੱਬਧ ਕਰਵਾਉਂਦੀ ਹੈ। 

ਇਹ ਵੀ ਪੜ੍ਹੋ-ਹੁਣ ਕੁੱਤਿਆਂ ਤੋਂ ਇਨਸਾਨਾਂ 'ਚ ਫੈਲਿਆ ਕੋਰੋਨਾ ਵਾਇਰਸ ਦਾ ਇਹ ਵੈਰੀਐਂਟ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News