ਜਰਮਨੀ 'ਚ ਕਈ ਵਾਹਨਾਂ ਵਿਚਕਾਰ ਟੱਕਰ, 17 ਲੋਕ ਜ਼ਖਮੀ
Tuesday, Oct 08, 2019 - 08:22 AM (IST)

ਫਰੈਂਕਫਰਟ— ਜਰਮਨੀ ਦੇ ਲਿਮਬਰਗ ਸ਼ਹਿਰ 'ਚ ਸੋਮਵਾਰ ਰਾਤ ਨੂੰ ਇਕ ਟਰੱਕ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 17 ਲੋਕ ਜ਼ਖਮੀ ਹੋ ਗਏ। ਪੁਲਸ ਨੇ ਬਿਆਨ 'ਚ ਕਿਹਾ ਕਿ ਇਕ ਸ਼ੱਕੀ ਵਿਅਕਤੀ ਨੇ ਸੋਮਵਾਰ ਸ਼ਾਮ ਨੂੰ ਤਕਰੀਬਨ ਪੰਜ ਕੁ ਵਜੇ ਇਕ ਟਰੱਕ ਨੂੰ ਚੋਰੀ ਕੀਤਾ। ਇਸ ਦੇ ਕੁੱਝ ਹੀ ਦੇਰ ਬਾਅਦ ਉਸ ਨੇ ਕਈ ਗੱਡੀਆਂ 'ਚ ਟੱਕਰ ਮਾਰੀ।
ਸਥਾਨਕ ਮੀਡੀਆ ਮੁਤਾਬਕ ਇਸ ਹਾਦਸੇ 'ਚ ਟਰੱਕ ਚਾਲਕ ਸਮੇਤ 16 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੈ। ਪੁਲਸ ਨੇ ਕਿਹਾ ਕਿ ਟਰੱਕ ਚਾਲਕ ਨੂੰ ਹਾਦਸੇ ਦੇ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਅਤੇ ਜ਼ਖਮੀ ਹੋਣ ਕਾਰਨ ਐਂਬੂਲੈਂਸ 'ਚ ਉਸ ਦਾ ਇਲਾਜ ਵੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ।