ਸੰਸਦ ਮੈਂਬਰਾਂ ਨੇ ਨਸਲਵਾਦ ਵਿਰੁੱਧ ਸਪੱਸ਼ਟ ਰੁਖ਼ ਅਪਣਾਇਆ : ਲੂੰਗ

Thursday, Sep 16, 2021 - 01:47 AM (IST)

ਸੰਸਦ ਮੈਂਬਰਾਂ ਨੇ ਨਸਲਵਾਦ ਵਿਰੁੱਧ ਸਪੱਸ਼ਟ ਰੁਖ਼ ਅਪਣਾਇਆ : ਲੂੰਗ

ਸਿੰਗਾਪੁਰ-ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸੰਸਦ ਮੈਂਬਰਾਂ ਨੇ ਸੰਸਦ 'ਚ ਨਸਲਵਾਦ ਅਤੇ 'ਜ਼ੈਨੋਫੋਬੀਆ' ਵਿਰੁੱਧ 'ਦ੍ਰਿੜ੍ਹ ਅਤੇ ਸਪੱਸ਼ਟ' ਰੁਖ਼ ਅਪਣਾਇਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਹਮੇਸ਼ਾ ਵਿਦੇਸ਼ੀਆਂ ਦਾ ਸਵਾਗਤ ਕਰਨਾ ਚਾਹੀਦਾ। ਜ਼ੈਨੋਫੋਬੀਆ ਦਾ ਅਰਥ ਅਜਨੀਬੀਆਂ ਜਾਂ ਵਿਦੇਸ਼ੀਆਂ ਤੋਂ ਡਰਨਾ ਹੁੰਦਾ ਹੈ। ਸਿੰਗਾਪੁਰ ਦੀ ਸੰਸਦ 'ਚ ਸੱਤਾਧਾਰੀ ਪੀਪੁਲਜ਼ ਐਕਸ਼ਨ ਪਾਰਟੀ (ਪੀ.ਏ.ਪੀ.) ਕੋਲ ਪੂਰੀ ਬਹੁਮਤ ਹੈ। ਸੰਸਦਾਂ ਨੇ ਸਿੰਗਾਪੁਰ ਦੇ ਲੋਕਾਂ ਦੀ ਨੌਕਰੀ ਅਤੇ ਰੋਜ਼ੀ-ਰੋਟੀ ਹਾਸਲ ਕਰਨ ਲਈ ਇਕ ਮਤਾ ਪਾਸ ਕੀਤਾ ਹੈ ਜਿਸ ਤੋਂ ਬਾਅਦ ਲੂੰਗ ਨੇ ਇਹ ਟਿੱਪਣੀ ਕੀਤੀ।

ਇਹ ਵੀ ਪੜ੍ਹੋ : ਸਕਾਟਲੈਂਡ ਦੇ ਸਕੂਲਾਂ 'ਚ ਲਾਜ਼ਮੀ ਰਹੇਗਾ ਫੇਸ ਮਾਸਕ

ਲੂੰਗ ਨੇ ਇਕ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਕਿ ਸੰਸਦ ਮੈਂਬਰਾਂ ਨੇ ਸਾਨੂੰ ਵੰਡਣ ਅਤੇ ਕਮਜ਼ੋਰ ਕਰਨ ਦੇ ਸਾਜ਼ਿਸ਼ਾਂ ਨੂੰ ਦ੍ਰਿੜ੍ਹਤਾ ਨਾਲ ਖਾਰਿਜ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਿੰਗਾਪੁਰ ਨੂੰ ਵਿਦੇਸ਼ੀਆਂ ਦਾ ਸਵਾਗਤ ਕਰਨਾ ਚਾਹੀਦਾ ਅਤੇ ਇਹ ਸਿੰਗਾਪੁਰ ਦੇ ਭਵਿੱਖ ਲਈ 'ਵਧੀਆ ਸੰਕੇਤ' ਹਨ। ਸੰਸਦ ਨੇ ਬੁੱਧਵਾਰ ਨੂੰ ਸਵੇਰੇ ਮੰਤਰੀ ਲਾਰੈਂਸ ਵੋਂਗ ਵੱਲੋਂ ਸਿੰਗਾਪੁਰ ਦੇ ਲੋਕਾਂ ਦੀ ਨੌਕਰੀ ਅਤੇ ਰੋਜ਼ੀ-ਰੋਟੀ ਕਰਨ ਲਈ ਲਿਆਂਦੇ ਗਏ ਇਕ ਮਤਾ ਨੂੰ ਪਾਸ ਕੀਤਾ।

ਇਹ ਵੀ ਪੜ੍ਹੋ : ਇੰਡੋਨੇਸ਼ੀਆ ਦੇ ਪਾਪੂਆ 'ਚ ਹਾਦਸਾਗ੍ਰਸਤ ਹੋਇਆ ਜਹਾਜ਼, ਚਾਲਕ ਦਲ ਦੇ ਤਿੰਨਾਂ ਮੈਂਬਰਾਂ ਦੀ ਮੌਤ

ਇਸ 'ਤੇ ਮੰਗਲਵਾਰ ਦੁਪਹਿਰ ਤੋਂ ਚਰਚਾ ਸ਼ੁਰੂ ਹੋਈ ਸੀ ਅਤੇ ਇਹ ਚਰਚਾ ਮੱਧ ਰਾਤ ਤੋਂ ਬਾਅਦ ਤੱਕ ਲਗਭਗ 10 ਘੰਟੇ ਤੱਕ ਚੱਲੀ। ਲੂੰਗ ਨੇ ਕਿਹਾ ਕਿ ਸੰਸਦ 'ਚ 10 ਘੰਟੇ ਦੀ ਚਰਚਾ ਮਹੱਤਵਪੂਰਨ ਸੀ। ਇਕ ਚੈਨਲ ਨੇ ਫੇਸਬੁੱਕ ਪੋਸਟ ਤੋਂ ਪ੍ਰਧਾਨ ਮੰਤਰੀ ਦੇ ਹਵਾਲੇ ਤੋਂ ਕਿਹਾ ਕਿ ਇਥੇ ਰਹਿਣ ਅਤੇ ਕੰਮ ਕਰਨ ਵਾਲੇ ਵਿਦੇਸ਼ੀ ਸਾਡੀ ਅਰਥਵਿਵਸਥਾ ਅਤੇ ਸਮਾਜ 'ਚ ਯੋਗਦਾਨ ਕਰਦੇ ਹਨ। ਉਹ ਸਾਡੇ ਸਥਾਨਕ ਸਮੂਹ ਦਾ ਹਿੱਸਾ ਹਨ।

ਇਹ ਵੀ ਪੜ੍ਹੋ : ਇੰਡੋਨੇਸ਼ੀਆ ਦੇ ਪਾਪੂਆ 'ਚ ਹਾਦਸਾਗ੍ਰਸਤ ਹੋਇਆ ਜਹਾਜ਼, ਚਾਲਕ ਦਲ ਦੇ ਤਿੰਨਾਂ ਮੈਂਬਰਾਂ ਦੀ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News