ਜਾਰਡਨ ਦੀ ਸੰਸਦ ਬਣੀ ਜੰਗ ਦਾ ਅਖਾੜਾ, ਆਪਸ ’ਚ ਭਿੜੇ ਸੰਸਦ ਮੈਂਬਰ, ਚੱਲੇ ਘਸੁੰਨ-ਮੁੱਕੇ (ਵੀਡੀਓ)
Thursday, Dec 30, 2021 - 11:13 AM (IST)
ਅੰਮਾਨ: ਜਾਰਡਨ ਦੀ ਸੰਸਦ ਵਿਚ ਸੰਸਦ ਮੈਂਬਰਾਂ ਦੀ ਕੁੱਟਮਾਰ ਦੀ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ ਸੰਵਿਧਾਨ ਵਿਚ ਸੋਧ ਬਿੱਲ ਨੂੰ ਲੈ ਕੇ ਬਹਿਸ ਦੌਰਾਨ ਜੁਬਾਨੀ ਜੰਗ ਨੇ ਉਦੋਂ ਕੁੱਟਮਾਰ ਦਾ ਰੂਪ ਲੈ ਲਿਆ, ਜਦੋਂ ਸਪੀਕਰ ਨੇ ਕਾਰਵਾਈ ਵਿਚ ਰੁਕਾਵਟ ਬਣ ਰਹੇ ਇਕ ਸੰਸਦ ਮੈਂਬਰ ਨੂੰ ਬਾਹਰ ਜਾਣ ਦਾ ਹੁਕਮ ਦਿੱਤਾ। ਬੱਸ ਫਿਰ ਕੀ ਸੀ, ਸੰਸਦ ਭਵਨ ਵਿਚ ਹੀ ਸੰਸਦ ਮੈਂਬਰ ਇਕ-ਦੂਜੇ ਨੂੰ ਥੱਪੜ ਅਤੇ ਘਸੁੰਨ-ਮੁੱਕੇ ਮਾਰਦੇ ਦਿਖੇ। ਹਫੜਾ-ਦਫੜੀ ਦੌਰਾਨ ਕੁੱਝ ਸੰਸਦ ਮੈਂਬਰ ਜ਼ਮੀਨ ’ਤੇ ਡਿੱਗ ਪਏ।
ਇਹ ਵੀ ਪੜ੍ਹੋ : ਲੁਧਿਆਣਾ ਬੰਬ ਬਲਾਸਟ ਮਾਮਲਾ : SJF ਚੀਫ ਪੰਨੂ ਦਾ ਵੱਡਾ ਦਾਅਵਾ, ਨਹੀਂ ਹੋਈ ਮੁਲਤਾਨੀ ਦੀ ਗ੍ਰਿਫ਼ਤਾਰੀ
Several deputies engaged in a fight inside Jordan’s parliament on Tuesday. Live footage on state media showed several MPs punching each other in chaotic scenes that lasted a few minutes https://t.co/4WVq2L1Div pic.twitter.com/Z4wBA59NgE
— Reuters (@Reuters) December 28, 2021
ਚਸ਼ਮਦੀਦਾਂ ਮੁਤਾਬਕ ਇਸ ਝਗੜੇ ਵਿਚ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ ਹੈ। ਇਸ ਘਟਨਾ ਦੌਰਾਨ ਸੰਸਦ ਵਿਚ ਮੌਜੂਦ ਇਕ ਸੰਸਦ ਮੈਂਬਰ ਖਲੀਲ ਅਹਿਯੇਹ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਸਦ ਵਿਚ ਇਸ ਤਰ੍ਹਾਂ ਦਾ ਵਤੀਰਾ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਏਗਾ। ਹਾਲਾਂਕਿ ਇਸ ਤਰ੍ਹਾਂ ਦੇ ਵਤੀਰੇ ਦੇ ਚੱਲਦੇ ਦੁਨੀਆ ਵਿਚ ਦੇਸ਼ ਦੇ ਅਕਸ ਨੂੰ ਬਹੁਤ ਨੁਕਸਾਨ ਪੁੱਜਦਾ ਹੈ। ਸੰਸਦ ਵਿਚ ਮੌਜੂਦ ਹੋਰ ਸੰਸਦ ਮੈਂਬਰਾਂ ਨੇ ਘਟਨਾ ਨੂੰ ਗੈਰ-ਜ਼ਰੂਰੀ ਅਤੇ ਮੰਦਭਾਗੀ ਦੱਸਦਿਆਂ ਇਸ ਦੀ ਨਿੰਦਾ ਕੀਤੀ ਹੈ। ਉਥੇ ਹੀ ਇਸ ਘਟਨਾ ਦੇ ਬਾਅਦ ਸੰਸਦ ਦੀ ਕਾਰਵਾਈ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : 2021 ਦੇ ਸਭ ਤੋਂ ਭ੍ਰਿਸ਼ਟ ਲੋਕਾਂ ਦੀ ਸੂਚੀ ’ਚ ਸ਼ਾਮਲ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਗਨੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।