MP ਖਹਿਰਾ ਨੇ ਵਿਸਾਖੀ ਸੇਵਾ 'ਚ ਹਿੱਸਾ ਲੈਣ ਲਈ ਸਿੱਖ-ਕੈਨੇਡੀਅਨਾਂ ਦਾ ਕੀਤਾ ਧੰਨਵਾਦ

04/18/2018 1:45:47 AM

ਬਰੈਂਪਟਨ— ਕੈਨੇਡਾ 'ਚ ਬੀਤੇ ਦਿਨੀਂ ਵਿਸਾਖੀ ਦਾ ਤਿਓਹਾਰ ਬੜੀ ਸ਼ਰਧਾਭਾਵਨਾ ਨਾਲ ਮਨਾਇਆ ਗਿਆ। ਬਰੈਂਪਟਨ ਵੈਸਟ ਤੋਂ ਪਾਰਲੀਮੈਂਟ ਮੈਂਬਰ ਕਮਲ ਖਹਿਰਾ ਨੇ ਹਾਊਸ ਆਫ ਕਾਮਨਸ 'ਚ ਵਿਸਾਖੀ ਦਾ ਤਿਓਹਾਰ ਸ਼ਰਧਾ ਨਾਲ ਮਨਾਉਣ ਤੇ ਵਿਸਾਖੀ ਸੇਵਾ 'ਚ ਹਿੱਸਾ ਲੈਣ ਲਈ ਕੈਨੇਡੀਅਨ ਸਿੱਖਾਂ ਦਾ ਧੰਨਵਾਦ ਕੀਤਾ।


ਪਾਰਲੀਮੈਂਟ ਮੈਂਬਰ ਨੇ ਹਾਊਸ ਆਫ ਕਾਮਨਸ 'ਚ ਕੈਨੇਡੀਅਨ ਸਿੱਖਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀਤੇ ਸ਼ਨੀਵਾਰ ਕੈਨੇਡਾ ਦੇ ਨਾਲ-ਨਾਲ ਪੂਰੀ ਦੁਨੀਆ 'ਚ ਵਿਸਾਖੀ ਦਾ ਤਿਓਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ ਹੈ, ਜੋ ਕਿ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 1699 'ਚ ਸਿੱਖ ਪੰਥ ਦੀ ਸਾਜਨਾ ਦੇ ਸਬੰਧ 'ਚ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਸਿੱਖਾਂ ਨੇ ਵਿਸਾਖੀ ਮਨਾਉਂਦਿਆਂ ਬਰਾਬਰਤਾ, ਸਮਾਜਿਕ ਇਨਸਾਫ ਤੇ ਨਿਰਸੁਆਰਥ ਸੇਵਾ ਦਾ ਸੰਦੇਸ਼ ਦਿੱਤਾ ਹੈ। ਹਰ ਸਾਲ ਹਜ਼ਾਰਾਂ ਦੀ ਗਿਣਤੀ 'ਚ ਸਿੱਖ-ਕੈਨੇਡੀਅਨ ਵਿਸਾਖੀ ਦੀ ਸੇਵਾ 'ਚ ਹਿੱਸਾ ਲੈਂਦੇ ਹਨ, ਜੋ ਕਿ ਸਥਾਨਕ ਗੁਰੂਦੁਆਰਿਆਂ 'ਚ ਕੀਤੀ ਜਾਂਦੀ ਹੈ। ਮੈਂ ਕੈਨੇਡੀਅਨ ਸਿੱਖਾਂ ਵਲੋਂ ਗੁਰੂ ਗੋਬਿੰਦ ਸਿੰਘ ਦੀ ਯਾਦ 'ਚ ਮਨਾਏ ਜਾਂਦੇ ਵਿਸਾਖੀ ਦੇ ਤਿਓਹਾਰ 'ਚ ਕੀਤੀ ਜਾਂਦੀ ਮਨੁੱਖਤਾਂ ਦੀ ਨਿਰਸੁਆਰਥ ਸੇਵਾ ਲਈ ਧੰਨਵਾਦ ਕਰਦੀ ਹਾਂ।


Related News