NRI ਜੋੜੇ ਦੀ ਕੁੱਟਮਾਰ ਦਾ ਮਾਮਲਾ: MP ਚੰਨੀ ਨੇ ਸਿੱਖ ਜਥੇਬੰਦੀਆਂ ਮੂਹਰੇ ਹਿਮਾਚਲ ਦੇ CM ਨੂੰ ਲਾ ਲਿਆ ਫ਼ੋਨ (ਵੀਡੀਓ)

06/17/2024 9:09:20 AM

ਜਲੰਧਰ (ਵੈੱਬ ਡੈਸਕ): ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਵਿਚ ਘੁੰਮਣ ਗਏ ਪੰਜਾਬੀ ਨੌਜਵਾਨ ਅਤੇ ਉਸ ਦੀ ਸਪੈਨਿਸ਼ ਪਤਨੀ ਨਾਲ ਕੁੱਟਮਾਰ ਦੇ ਮਾਮਲਾ ਲਗਾਤਾਰ ਚਰਚਾ ਵਿਚ ਹੈ। ਇਸ ਸਬੰਧੀ ਸਿੱਖ ਜਥੇਬੰਦੀਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਨਵੇਂ ਬਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕੋਲ ਪਹੁੰਚੀਆਂ। ਉਨ੍ਹਾਂ ਨੇ ਇਸ ਮਸਲੇ 'ਤੇ ਚਰਨਜੀਤ ਸਿੰਘ ਚੰਨੀ ਅੱਗੇ ਆਪਣੀ ਚਿੰਤਾ ਜਤਾਈ। ਚਰਨਜੀਤ ਸਿੰਘ ਚੰਨੀ ਨੇ ਮੌਕੇ 'ਤੇ ਹੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਫ਼ੋਨ ਮਿਲਾ ਲਿਆ ਤੇ ਇਸ ਮਸਲੇ 'ਤੇ ਗੱਲਬਾਤ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜਾਨਲੇਵਾ ਹੋਈ ਗਰਮੀ! ਵੱਖ-ਵੱਖ ਜ਼ਿਲ੍ਹਿਆਂ 'ਚ 4 ਮੌਤਾਂ, ਕੱਪੜੇ ਸੁਕਾ ਰਹੀ ਔਰਤ ਦੀ ਵੀ ਗਈ ਜਾਨ

ਚਰਨਜੀਤ ਸਿੰਗ ਚੰਨੀ ਨੇ ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ। ਉਨ੍ਹਾਂ ਕਿਹਾ ਕਿ ਹਿਮਾਚਲ ਦੇ ਮੰਡੀ ਤੋਂ ਨਵੀਂ ਬਣੀ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਵਾਪਰੀ ਘਟਨਾ ਨਾਲ ਜੋੜ ਕੇ ਇਸ ਜੋੜੇ ਦੀ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨਫ਼ਰਤ ਫ਼ੈਲਾ ਰਹੀ ਹੈ ਤੇ ਉਹ ਲੋਕਾਂ ਨੂੰ ਆਪਸ ਵਿਚ ਲੜਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਅਤੇ ਹਿਮਾਚਲ ਲਈ ਚਿੰਤਾ ਦਾ ਵਿਸ਼ਾ ਹੈ। ਪੰਜਾਬੀਆਂ ਤੇ ਹਿਮਾਚਲੀਆਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਉਨ੍ਹਾਂ ਨੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ 'ਤੇ ਬਣਦੀ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News