MP ਤਨਮਨਜੀਤ ਢੇਸੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਰਾਸ਼ਟਰੀ ਸੁਰੱਖਿਆ ਕਮੇਟੀ ਦਾ ਮੈਂਬਰ ਕੀਤਾ ਗਿਆ ਨਿਯੁਕਤ

Saturday, Dec 07, 2024 - 02:33 AM (IST)

MP ਤਨਮਨਜੀਤ ਢੇਸੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਰਾਸ਼ਟਰੀ ਸੁਰੱਖਿਆ ਕਮੇਟੀ ਦਾ ਮੈਂਬਰ ਕੀਤਾ ਗਿਆ ਨਿਯੁਕਤ

ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੇ ਸਲੋਹ ਤੋਂ ਤੀਜੀ ਵਾਰੀ ਸੰਸਦ ਮੈਂਬਰ ਚੁਣੇ ਗਏ ਲੇਬਰ ਪਾਰਟੀ ਦੇ ਆਗੂ ਤਨਮਨਜੀਤ ਸਿੰਘ ਢੇਸੀ ਨੂੰ ਰਾਸ਼ਟਰੀ ਸੁਰੱਖਿਆ ਰਣਨੀਤੀ ਦੀ ਜੁਆਇੰਟ ਕਮੇਟੀ (ਜੁਆਇੰਟ ਕਮੇਟੀ ਆਨ ਦਿ ਨੈਸ਼ਨਲ ਸਕਿਓਰਿਟੀ ਸਟ੍ਰੈਟੇਜੀ) ਦਾ ਮੈਂਬਰ ਬਣਾਇਆ ਗਿਆ ਹੈ। ਇਸ ਕਮੇਟੀ 'ਚ ਕੁੱਲ 22 ਲੋਕਾਂ ਨੂੰ ਮੈਂਬਰ ਬਣਾਇਆ ਗਿਆ ਹੈ, ਜਿਨ੍ਹਾਂ 'ਚ ਐੱਮ.ਪੀ. ਤਨਮਨ ਢੇਸੀ ਦਾ ਨਾਂ ਵੀ ਸ਼ਾਮਲ ਹੈ। 

PunjabKesari

ਇਹ ਅਹਿਮ ਜ਼ਿੰਮੇਵਾਰੀ ਮਿਲਣ ਮਗਰੋਂ ਢੇਸੀ ਨੇ ਆਪਣੇ 'ਐਕਸ' ਅਕਾਊਂਟ 'ਤੇ ਇਕ ਪੋਸਟ ਕਰ ਇਸ ਜ਼ਿੰਮੇਵਾਰੀ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਆਪਣੇ ਸੰਦੇਸ਼ 'ਚ ਲਿਖਿਆ, ''ਰਾਸ਼ਟਰੀ ਸੁਰੱਖਿਆ ਰਣਨੀਤੀ ਦੀ ਜੁਆਇੰਟ ਕਮੇਟੀ ਦਾ ਮੈਂਬਰ ਬਣਨਾ ਇਕ ਮਾਣ ਤੇ ਜ਼ਿੰਮੇਵਾਰੀ ਭਰੀ ਗੱਲ ਹੈ। ਰਾਸ਼ਟਰੀ ਸੁਰੱਖਿਆ ਕਮੇਟੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਸਰਕਾਰ ਦੇ ਨਾਲ ਕੰਮ ਕਰਨ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ।''

It is an honour and immense responsibility to have been appointed to this important Joint Committee on National Security Strategy.

Looking forward to scrutinising work of the National Security Council, the National Security Adviser and wider government.https://t.co/PGz8hWvtQx

— Tanmanjeet Singh Dhesi MP (@TanDhesi) December 6, 2024

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News