ਦੇਹ ਵਪਾਰ ਦੇ ਦੋਸ਼ਾਂ ''ਚ ਮਾਂ-ਪੁੱਤ ਗ੍ਰਿਫਤਾਰ, ਰੀਅਲ ਅਸਟੇਟ ਦੇ ਨਾਂ ''ਤੇ ਚਲਾ ਰਹੇ ਸਨ ਕਰੋੜਾਂ ਦਾ ਕਾਰੋਬਾਰ

Tuesday, Oct 01, 2024 - 04:19 PM (IST)

ਫਲੋਰਿਡਾ : ਮਾਂ-ਪੁੱਤ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਪਿਆਰਾ ਰਿਸ਼ਤਾ ਹੈ। ਪਰ ਉਦੋਂ ਕੀ ਹੋਵੇ ਹੈ ਜਦੋਂ ਮਾਂ-ਪੁੱਤਰ ਦੀ ਜੋੜੀ ਇੱਕ ਅਜਿਹਾ ਘਿਨਾਉਣਾ ਅਪਰਾਧ ਕਰਦਾ ਹੈ ਜੋ ਇਸ ਰਿਸ਼ਤੇ ਨੂੰ ਵੀ ਸ਼ਰਮਸਾਰ ਕਰ ਦਿੰਦਾ ਹੈ? ਅਜਿਹਾ ਹੀ ਕੁਝ ਅਮਰੀਕਾ ਦੇ ਫਲੋਰੀਡਾ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਮਾਂ-ਪੁੱਤ ਨੇ ਅਜਿਹਾ ਹੀ ਕੀਤਾ। ਉਹ 25 ਸਾਲਾਂ ਤੋਂ ਦੇਹ ਵਪਾਰ ਦਾ ਧੰਦਾ ਚਲਾ ਰਹੇ ਸਨ ਤੇ ਪੁਲਸ ਨੂੰ ਇਸ ਬਾਰੇ ਕੋਈ ਸੁਰਾਗ ਨਹੀਂ ਸੀ। ਇਹ ਮਾਂ-ਪੁੱਤ ਇੰਨੇ ਚਾਲਾਕ ਸਨ ਕਿ ਪੁਲਸ ਨੂੰ ਕਈ ਵਾਰ ਇਨ੍ਹਾਂ 'ਤੇ ਸ਼ੱਕ ਹੋਇਆ ਪਰ ਸਬੂਤਾਂ ਦੀ ਘਾਟ ਕਾਰਨ ਇਹ ਕਾਨੂੰਨ ਦੀ ਪਕੜ 'ਚ ਨਹੀਂ ਆ ਸਕੇ।

ਫਲੋਰੀਡਾ 'ਚ ਵੇਸਵਾਗਮਨੀ ਗੈਰ-ਕਾਨੂੰਨੀ ਹੈ। ਵੇਸਵਾ-ਗਮਨ-ਸਬੰਧਤ ਗਤੀਵਿਧੀਆਂ, ਉਨ੍ਹਾਂ ਸੇਵਾਵਾਂ ਲਈ ਭੁਗਤਾਨ ਅਤੇ ਪਿੰਪਿੰਗ ਫਲੋਰੀਡਾ ਕਨੂੰਨ ਅਧੀਨ ਗੈਰ-ਕਾਨੂੰਨੀ ਹਨ। ਪਰ ਉਸ ਨੇ ਐਸਕਾਰਟਸ ਸਪਲਾਈ ਕਰਨ ਲਈ ਆਪਣੀ ਕੰਪਨੀ ਬਣਾਈ ਸੀ, ਜਿਸ ਦਾ ਨਾਂ 'ਪ੍ਰੀਟੀ ਵੂਮੈਨ ਐਸਕਾਰਟਸ' ਸੀ। ਇਸ ਰਾਹੀਂ ਜੋ ਵੀ ਪੈਸਾ ਕਮਾਇਆ ਗਿਆ ਸੀ, ਉਹ ਰੀਅਲ ਅਸਟੇਟ ਰਾਹੀਂ ਸਫੈਦ ਕੀਤਾ ਗਿਆ ਸੀ, ਇਹ ਮਾਂ-ਪੁੱਤ ਰੀਅਲ ਅਸਟੇਟ ਦੇ ਕਾਰੋਬਾਰੀ ਸਨ।

ਪੁਲਸ ਨੂੰ ਉਨ੍ਹਾਂ 'ਤੇ ਸ਼ੱਕ ਸੀ, ਪਰ ਉਨ੍ਹਾਂ ਖਿਲਾਫ ਕੋਈ ਠੋਸ ਸਬੂਤ ਨਹੀਂ ਮਿਲ ਸਕਿਆ। ਫਿਰ ਇੱਕ ਦਿਨ ਪੁਲਸ ਨੇ ਉਨ੍ਹਾਂ ਦੇ ਟਿਕਾਣਿਆਂ ਵਿਚ ਕੂੜੇ ਦੀ ਜਾਂਚ ਕੀਤੀ, ਜਿਥੇ ਉਨ੍ਹਾਂ ਨੂੰ ਇਸਤੇਮਾਲ ਕੀਤੇ ਗਏ ਕੰਡੋਮ, ਗਾਹਕਾਂ ਦੀ ਸੂਚੀ ਤੇ ਐਸਕਾਰਟਸ ਦੇ ਨੰਬਰ ਮਿਲੇ। ਫਿਰ ਪੁਲਸ ਨੇ ਉਨ੍ਹਾਂ ਐਸਕਾਰਟਸ ਨੂੰ ਫੜਿਆ, ਜਿਸ ਦੇ ਖੁਲਾਸੇ ਨਾਲ ਇਨ੍ਹਾਂ ਮਾਂ-ਬੇਟੇ ਦੇ ਇਸ ਕਾਲੇ ਕਾਰੋਬਾਰ ਦਾ ਪਤਾ ਲੱਗਿਆ। ਫਿਰ ਕਰੋੜਾਂ ਰੁਪਏ ਦਾ ਹਿਸਾਬ ਲਿਆ ਗਿਆ ਤਾਂ ਪਤਾ ਲੱਗਿਆ ਕਿ ਇਹ ਸਾਰੀ ਕਮਾਈ ਤਾਂ ਪ੍ਰਿਟੀ ਵੂਮੇਨ ਐਸਟਾਕਟਸ ਦੇ ਰਾਹੀਂ ਕੀਤੀ ਗਈ ਸੀ। 

ਇਸ ਤੋਂ ਬਾਅਦ ਪੁਲਸ ਨੇ ਇਕ ਇਕ ਕਰ ਕੇ ਸਬੂਤ ਜੋੜਨਾ ਸ਼ੁਰੂ ਕਰ ਦਿੱਤਾ। ਜਦੋਂ ਲੋੜੀਂਦੇ ਸਬੂਤ ਇਕੱਠੇ ਹੋ ਗਏ ਤਾਂ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ 48 ਸਾਲ ਦੇ ਕ੍ਰਿਸਟੋਫਰ ਜੇਲਵਿਕ ਤੇ ਉਸ ਦੀ 70 ਸਾਲਾ ਮਾਂ ਮਾਗਰਿਟਾ ਵਾਨ, ਦੇਸ਼ ਛੱਡਣ ਦੀ ਯੋਜਨਾ ਬਣਾ ਰਹੇ ਸਨ ਪਰ ਪੁਲਸ ਨੇ ਏਅਰਪੋਰਟ 'ਤੇ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।


Baljit Singh

Content Editor

Related News