ਮਾਂ ਦੇ ਜਜ਼ਬੇ ਨੂੰ ਸਲਾਮ, ਦਿਵਿਆਂਗ ਪੁੱਤ ਨੂੰ ਪਿੱਠ ''ਤੇ ਚੁੱਕ ਕੇ ਘੁੰਮਣ ਨਿਕਲੀ ਦੁਨੀਆ (ਤਸਵੀਰਾਂ)
Tuesday, Jan 04, 2022 - 02:32 PM (IST)
ਬ੍ਰਿਸਬੇਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ। ਮਾਂ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਬੱਚੇ ਦੀ ਸੁਰੱਖਿਆ ਅਤੇ ਉਸ ਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇਣ ਲਈ ਆਪਣੀਆਂ ਸਹੂਲਤਾਂ ਅਤੇ ਜੀਵਨ ਦਾਅ 'ਤੇ ਲਗਾ ਦਿੰਦੀ ਹੈ। ਨਿੱਕੀ ਐਂਟਰਮ ਇਕ ਅਜਿਹੀ ਆਸਟ੍ਰੇਲੀਆਈ ਮਾਂ ਹੈ, ਜਿਸ ਨੇ ਆਪਣੇ ਬੇਟੇ ਦੀ ਖੁਸ਼ੀ ਵਿਚ ਉਸ ਦੀ ਕੁਦਰਤੀ ਲਾਚਾਰੀ ਨੂੰ ਵੀ ਨਹੀਂ ਆਉਣ ਦਿੱਤਾ। 43 ਸਾਲਾ ਨਿੱਕੀ ਨੇ ਆਪਣੇ ਮਾਨਸਿਕ ਅਤੇ ਸਰੀਰਕ ਤੌਰ 'ਤੇ ਦਿਵਿਆਂਗ ਪੁੱਤਰ ਨੂੰ ਆਪਣੀ ਪਿੱਠ 'ਤੇ ਚੁੱਕ ਕੇ ਅੱਧੀ ਦੁਨੀਆ (Mother Toured World with Son On Her Back)ਦਿਖਾ ਦਿੱਤੀ ਹੈ। ਅਸੀਂ ਤੁਹਾਨੂੰ ਉਸ ਦੀਆਂ ਕੁਝ ਤਸਵੀਰਾਂ ਦਿਖਾ ਰਹੇ ਹਾਂ, ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਦਿਲ ਵੀ ਭਰ ਜਾਵੇਗਾ ਅਤੇ ਤੁਸੀਂ ਇਸ ਮਾਂ ਦੀ ਤਾਰੀਫ਼ ਕਰਦੇ ਨਹੀਂ ਥੱਕੋਗੇ।
43 ਸਾਲਾ ਨਿੱਕੀ ਆਪਣੇ ਦਿਵਿਆਂਗ ਅਤੇ ਨੇਤਰਹੀਣ ਪੁੱਤਰ ਜਿੰਮੀ (26) ਨੂੰ ਪਿੱਠ 'ਤੇ ਚੁੱਕ ਕੇ ਅੱਧੀ ਦੁਨੀਆ ਦੀ ਯਾਤਰਾ ਕਰ ਚੁੱਕੀ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਨਿੱਕੀ ਨੇ ਦੱਸਿਆ ਕਿ ਜਦੋਂ ਉਹ ਸਿਰਫ਼ 17 ਸਾਲ ਦਾ ਸੀ, ਉਦੋਂ ਉਸ ਨੇ ਜਿੰਮੀ ਦਾ ਜਨਮ ਦਿੱਤਾ ਸੀ। ਉਹ ਜਨਮ ਤੋਂ ਹੀ ਦਿਵਿਆਂਗ ਹੈ। ਉਸ ਨੂੰ ਸਰੀਰਕ ਅਤੇ ਮਾਨਸਿਕ ਦਿਵਿਆਂਗਤਾ ਦੇ ਨਾਲ-ਨਾਲ ਅੰਨ੍ਹੇਪਨ ਦੀ ਵੀ ਸਮੱਸਿਆ ਸੀ। ਕੁੱਲ ਮਿਲਾ ਕੇ 24 ਘੰਟੇ ਉਸ ਨੂੰ ਦੇਖਭਾਲ ਦੀ ਲੋਰ ਸੀ। ਹਾਲਾਂਕਿ, ਨਿੱਕੀ ਐਂਟਰਮ ਨੇ ਬੇਟੇ ਦੀ ਕਿਸੇ ਵੀ ਮੁਸ਼ਕਲ ਨੂੰ ਆਪਣੀ ਖੁਸ਼ੀ ਦੇ ਰਾਹ ਵਿੱਚ ਨਹੀਂ ਆਉਣ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਜਨਮੇ ਜੌੜੇ ਭੈਣ-ਭਰਾ 'ਚ ਇਕ ਸਾਲ ਦਾ ਅੰਤਰ, 20 ਲੱਖ ਮਾਮਲਿਆਂ 'ਚੋਂ ਇਕ ਮਾਮਲੇ 'ਚ ਹੁੰਦਾ ਹੈ ਅਜਿਹਾ
ਜਿੰਮੀ ਜੋ ਹੁਣ 26 ਸਾਲ ਦਾ ਹੈ, ਨੂੰ ਨਿੱਕੀ ਨੇ ਆਪਣੀ ਪਿੱਠ 'ਤੇ ਚੁੱਕ ਕੇ ਹਵਾਈ ਤੋਂ ਬਾਲੀ ਅਤੇ ਪੇਰੀਸ਼ਰ ਦੀਆਂ ਸਕੀ ਢਲਾਣਾਂ ਤੱਕ ਦਿਖਾ ਦਿੱਤੀਆਂ ਹਨ। ਉਸ ਨੇ ਇਹ ਸਾਰਾ ਸਫ਼ਰ ਆਪਣੇ ਪੁੱਤਰ ਨੂੰ ਪਿੱਠ 'ਤੇ ਚੁੱਕ ਕੇ ਪੂਰਾ ਕੀਤਾ।ਕੁਈਨਜ਼ਲੈਂਡ ਦੇ ਸਨਸ਼ਾਈਨ ਕੋਸਟ 'ਚ ਰਹਿਣ ਵਾਲੀ ਨਿੱਕੀ ਨੇ ਆਪਣੇ ਬੇਟੇ ਨੂੰ ਬਿਹਤਰੀਨ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਸ ਨੂੰ ਪੂਰਾ ਕਰਨ ਲਈ ਮਾਂ ਦਾ ਮੋਢਾ ਹੀ ਕਾਫੀ ਹੈ। ਉਹ ਕੋਰੋਨਾ ਵਧਣ ਤੋਂ ਪਹਿਲਾਂ ਕੈਨੇਡਾ ਦਾ ਦੌਰਾ ਵੀ ਪੂਰਾ ਕਰਨਾ ਚਾਹੁੰਦੀ ਹੈ।
ਅਜਿਹਾ ਨਹੀਂ ਹੈ ਕਿ ਜਿੰਮੀ ਕੋਲ ਵ੍ਹੀਲਚੇਅਰ ਨਹੀਂ ਹੈ ਪਰ ਉਸ ਦੀ ਮਾਂ ਉਸ ਨੂੰ ਸੈਰ ਲਈ ਆਪਣੇ ਮੋਢਿਆਂ 'ਤੇ ਲਿਜਾਣਾ ਪਸੰਦ ਕਰਦੀ ਹੈ। ਉਹ ਜਿੰਮੀ ਨੂੰ ਕੁਝ ਦੂਰੀ ਤੈਅ ਕਰਨ ਲਈ ਕਹਿੰਦੀ ਹੈ, ਜਦੋਂ ਕਿ ਔਖੇ ਰਸਤਿਆਂ 'ਤੇ ਉਸ ਨੂੰ ਚੁੱਕ ਲੈਂਦੀ ਹੈ।ਉਨ੍ਹਾਂ ਦੀਆਂ ਛੁੱਟੀਆਂ ਦੀਆਂ ਸਭ ਤੋਂ ਵਧੀਆ ਤਸਵੀਰਾਂ ਅਤੇ ਜਿੰਮੀ ਨੂੰ ਮੋਢਿਆਂ 'ਤੇ ਲੈ ਕੇ ਨਿੱਕੀ ਨੂੰ ਦੇਖ ਕੇ ਤੁਸੀਂ ਉਨ੍ਹਾਂ ਦੇ ਪਿਆਰ ਤੋਂ ਪ੍ਰਭਾਵਿਤ ਹੋ ਜਾਵੋਗੇ। ਡੇਲੀ ਮੇਲ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਸੈਰ-ਸਪਾਟੇ 'ਤੇ ਜਾਣ ਸਮੇਂ ਉਨ੍ਹਾਂ ਨੂੰ ਬਹੁਤ ਸਾਰੇ ਡਾਇਪਰ, ਕੱਪੜੇ ਅਤੇ ਬੈੱਡ ਪੈਡ, ਚਾਦਰਾਂ ਦੇ ਨਾਲ-ਨਾਲ ਸਿਰਹਾਣੇ ਵੀ ਨਾਲ ਲਿਜਾਣੇ ਪੈਂਦੇ ਹਨ।ਨਿੱਕੀ ਦੀ ਯਾਤਰਾ ਯੋਜਨਾ ਵਿੱਚ ਰੈਸਟੋਰੈਂਟ, ਹੋਟਲ ਅਤੇ ਸਾਹਸੀ ਯਾਤਰਾਵਾਂ ਵੀ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ -ਭਾਰਤੀ ਮੂਲ ਦੀ ਬ੍ਰਿਟਿਸ਼ ਸਿੱਖ ਮਹਿਲਾ ਫ਼ੌਜੀ ਨੇ ਦੱਖਣੀ ਧਰੁਵ ਦੀ ਯਾਤਰਾ ਕਰ ਰਚਿਆ ਇਤਿਹਾਸ
ਉਹ ਸਾਰੇ ਸਥਾਨਾਂ 'ਤੇ ਆਪਣੀ ਸਥਿਤੀ ਵੀ ਦੱਸਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕਈ ਵਾਰ ਉਨ੍ਹਾਂ ਨੂੰ ਰੋਕਣ ਤੋਂ ਵੀ ਇਨਕਾਰ ਕਰ ਦਿੱਤਾ ਜਾਂਦਾ ਹੈ। ਉਸ ਨੇ ਜਿੰਮੀ ਨੂੰ ਆਪਣੇ ਬੈਗ ਨਾਲ ਪਿੱਠ 'ਤੇ ਚੁੱਕਣ ਦਾ ਅਭਿਆਸ ਕੀਤਾ ਹੈ ਤਾਂ ਜੋ ਉਹ ਆਰਾਮ ਨਾਲ ਅਜਿਹਾ ਕਰ ਸਕੇ।ਉਸ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਜਿੰਮੀ ਨਾਲ ਜ਼ਿੰਦਗੀ ਦੀ ਸਭ ਤੋਂ ਛੋਟੀ ਅਤੇ ਵੱਡੀ ਚੀਜ਼ ਦਾ ਆਨੰਦ ਲੈਣਾ ਚਾਹੁੰਦੀ ਹੈ। ਬਾਹਰ ਜਾਣ ਤੋਂ ਪਹਿਲਾਂ, ਉਹ ਜਿੰਮੀ ਨੂੰ ਕੱਪੜੇ ਪਾ ਕੇ ਤਿਆਰ ਕਰਦੀ ਹੈ ਅਤੇ ਉਸ ਦੀਆਂ ਜ਼ਰੂਰਤਾਂ ਦਾ ਸਮਾਨ ਵੀ ਰੱਖਦੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।