ਅਮਰੀਕਾ ’ਚ 5 ਬੱਚਿਆਂ ਦੀ ਮਾਂ ਨੂੰ 16 ਸਾਲ ਛੋਟੇ ਮੁੰਡੇ ਨਾਲ ਹੋਇਆ ਪਿਆਰ, ਜਲਦ ਰਚਾਉਣਗੇ ਵਿਆਹ

Monday, Jun 14, 2021 - 09:29 AM (IST)

ਅਮਰੀਕਾ ’ਚ 5 ਬੱਚਿਆਂ ਦੀ ਮਾਂ ਨੂੰ 16 ਸਾਲ ਛੋਟੇ ਮੁੰਡੇ ਨਾਲ ਹੋਇਆ ਪਿਆਰ, ਜਲਦ ਰਚਾਉਣਗੇ ਵਿਆਹ

ਕੈਲੀਫੋਰਨੀਆ - ਅਮਰੀਕਾ ਦੇ ਕੈਲੀਫੋਰਨੀਆ ਤੋਂ ਇਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੇ 5 ਬੱਚਿਆਂ ਦੀ ਮਾਂ ਨੂੰ ਆਪਣੇ ਤੋਂ 16 ਸਾਲ ਦੇ ਛੋਟੇ ਇਕ ਮੁੰਡੇ ਨਾਲ ਪਿਆਰ ਹੋ ਗਿਆ। 2 ਵਾਰ ਤਲਾਕ ਹੋਣ ਦੇ ਬਾਅਦ ਹੁਣ ਔਰਤ ਨੇ ਤੈਅ ਕੀਤਾ ਹੈ ਕਿ ਉਹ ਇਸੇ ਮੁੰਡੇ ਨਾਲ ਵਿਆਹ ਕਰਾਏਗੀ।

ਇਹ ਵੀ ਪੜ੍ਹੋ: ਕੋਰੋਨਾ ਟੀਕਾ ਨਹੀਂ ਲਗਵਾਇਆ ਤਾਂ ਬਲਾਕ ਹੋ ਸਕਦਾ ਹੈ ਸਿਮ ਕਾਰਡ

‘ਦਿ ਸੰਨ’ ’ਚ ਛਪੀ ਇਕ ਰਿਪੋਰਟ ਅਨੁਸਾਰ ਔਰਤ ਦਾ ਨਾਂ ਕੋਰੀ ਰੇ ਹੈ। ਉਹ 39 ਸਾਲ ਦੀ ਹੈ। 23 ਸਾਲਾ ਮੇਲਵਿਨ ਨੂੰ ਮਿਲਣ ਤੋਂ ਪਹਿਲਾਂ ਉਹ ਆਪਣੇ ਦੋਵੇਂ ਪਤੀਆਂ ਨੂੰ ਤਲਾਕ ਦੇ ਚੁੱਕੀ ਹੈ। ਉਸ ਦਾ ਕਹਿਣਾ ਹੈ ਕਿ ਹੁਣ ਮੇਲਵਿਨ ਹੀ ਉਸ ਦਾ ਸੱਚਾ ਪਿਆਰ ਹੈ। ਉਹ ਦੋਵੇਂ ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

ਇਹ ਵੀ ਪੜ੍ਹੋ: ਬ੍ਰਿਟੇਨ ਦੀ ਮਹਾਰਾਣੀ ਦੇ ਜਨਮਦਿਨ ’ਤੇ ਭਾਰਤੀ ਮੂਲ ਦੇ ਕੋਵਿਡ-19 ਪੇਸ਼ੇਵਰਾਂ ਨੂੰ ਕੀਤਾ ਜਾਵੇਗਾ ਸਨਮਾਨਤ

ਮੇਲਵਿਨ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਫਿਕਰ ਨਹੀਂ ਹੈ ਕਿ ਕੋਰੀ 5 ਬੱਚਿਆਂ ਦੀ ਮਾਂ ਹੈ ਅਤੇ 2 ਵਾਰ ਆਪਣੇ ਪਤੀਆਂ ਨੂੰ ਤਲਾਕ ਦੇ ਚੁੱਕੀ ਹੈ। ਉਹ ਕੋਰੀ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਹੁਣ ਆਪਣਾ ਭਵਿੱਖ ਉਸ ਨਾਲ ਵੇਖਦਾ ਹੈ। ਦੱਸ ਦੇਈਏ ਕਿ ਕੋਰੀ ਨੇ ਪਹਿਲਾਂ ਫ਼ੈਸਲਾ ਕੀਤਾ ਸੀ ਕਿ ਉਹ ਤੀਜੀ ਵਾਰ ਵਿਆਹ ਨਹੀਂ ਕਰਾਏਗੀ ਪਰ ਮੇਲਵਿਨ ਨਾਲ ਬੀਤੇ 7 ਸਾਲ ਤੋਂ ਨਾਲ ਰਹਿਣ ਦੇ ਬਾਅਦ ਕੋਰੀ ਨੂੰ ਇਹ ਅਹਿਸਾਸ ਹੋਇਆ ਕਿ ਉਹੀ ਉਸ ਦਾ ਸੱਚਾ ਜੀਵਨਸਾਥੀ ਹੈ।

ਇਹ ਵੀ ਪੜ੍ਹੋ: ਚੀਨੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਲੁਭਾਉਣ ਲਈ ਦਿੱਤਾ ਸਰੀਰਕ ਸਬੰਧ ਬਣਾਉਣ ਦਾ ਆਫ਼ਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


 


author

cherry

Content Editor

Related News