ਹੈਰਾਨੀਜਨਕ : 23 ਸਾਲ ਦੀ ਉਮਰ ’ਚ ਬਣੀ 11 ਬੱਚਿਆਂ ਦੀ ਮਾਂ
Monday, Jul 11, 2022 - 11:45 AM (IST)
ਮਾਸਕੋ (ਏਜੰਸੀ)- ਅੱਜ ਦੇ ਸਮੇਂ ਵਿਚ ਵਧੇਰੇ ਔਰਤਾਂ ਆਮ ਤੌਰ ’ਤੇ ਨੌਕਰੀ ਆਦਿ ਕਰਦੀਆਂ ਹਨ ਅਤੇ ਉਹ ਪਰਿਵਾਰ ਨਿਯੋਜਨ ਤੋਂ ਕਾਫੀ ਹੱਦ ਤੱਕ ਬਚਣ ਦੀ ਕੋਸ਼ਿਸ਼ ਵੀ ਕਰਦੀਆਂ ਹਨ। ਭਾਵੇਂ ਔਰਤਾਂ ਪਰਿਵਾਰ ਚਾਹੁੰਦੀਆਂ ਹਨ ਪਰ ਉਹ 1 ਜਾਂ 2 ਤੋਂ ਵੱਧ ਬੱਚਿਆਂ ਲਈ ਤਿਆਰ ਨਹੀਂ ਹੁੰਦੀਆਂ। ਇਸ ਦੇ ਉਲਟ ਇੱਕ ਕੁੜੀ ਜੋ 23 ਸਾਲ ਦੀ ਉਮਰ ਵਿੱਚ 11 ਬੱਚਿਆਂ ਦੀ ਮਾਂ ਹੈ, ਅਜੇ ਵੀ ਹੋਰ ਬੱਚੇ ਪੈਦਾ ਕਰਨਾ ਚਾਹੁੰਦੀ ਹੈ।ਰੂਸ ਦੀ ਕ੍ਰਿਸਟੀਨਾ ਓਜ਼ਤੁਰਕ 23 ਸਾਲ ਦੀ ਹੈ ਅਤੇ ਉਹ 11 ਬੱਚਿਆਂ ਤੋਂ ਵੀ ਖੁਸ਼ ਨਹੀਂ ਹੈ। ਜਦੋਂ ਕ੍ਰਿਸਟੀਨਾ 17 ਸਾਲਾਂ ਦੀ ਸੀ ਤਾਂ ਉਸ ਦਾ ਪਹਿਲਾ ਬੱਚਾ ਵਿਕਟੋਰੀਆ ਸੀ। ਉਹ ਉਦੋਂ ਇਕੱਲੀ ਮਾਂ ਸੀ। ਕੁਝ ਸਾਲਾਂ ਬਾਅਦ ਜਦੋਂ ਉਹ ਆਪਣੇ ਮੌਜੂਦਾ ਪਤੀ ਨੂੰ ਮਿਲੀ ਤਾਂ ਉਸਦੀ ਪੂਰੀ ਜ਼ਿੰਦਗੀ ਬਦਲ ਗਈ। ਕ੍ਰਿਸਟੀਨਾ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੂੰ ਪਹਿਲੀ ਨਜ਼ਰ ਵਿਚ ਹੀ ਉਸ ਨਾਲ ਪਿਆਰ ਹੋ ਗਿਆ ਅਤੇ ਉਸ ਨੇ ਮੈਨੂੰ ਵਿਆਹ ਕਰਨ ਅਤੇ ਕਈ ਬੱਚੇ ਪੈਦਾ ਕਰਨ ਲਈ ਕਿਹਾ।
ਸਰੋਗੇਸੀ ਦੀ ਮਦਦ ਨਾਲ ਪੈਦਾ ਹੋਏ ਬੱਚੇ
ਕ੍ਰਿਸਟੀਨਾ ਦੇ ਵਧੇਰੇ ਬੱਚੇ ਇੱਕੋ ਸਮੇਂ ਪੈਦਾ ਹੋਏ ਹਨ ਅਤੇ ਇੱਕੋ ਉਮਰ ਦੇ ਹਨ। ਇੰਨੇ ਜਲਦੀ ਬੱਚੇ ਪੈਦਾ ਕਰਨਾ ਕਿਉਂਕਿ ਅਸੰਭਵ ਸੀ, ਇਸ ਲਈ ਉਸਦੇ ਪਤੀ ਅਤੇ ਉਸਨੇ ਫ਼ੈਸਲਾ ਕੀਤਾ ਕਿ ਉਹ ਸਰੋਗੇਸੀ ਦੀ ਮਦਦ ਨਾਲ ਵੱਧ ਤੋਂ ਵੱਧ ਬੱਚੇ ਪੈਦਾ ਕਰਨਗੇ।ਕ੍ਰਿਸਟੀਨਾ ਦਾ ਕਹਿਣਾ ਹੈ ਕਿ ਭਾਵੇਂ ਉਸ ਨੇ ਇਨ੍ਹਾਂ ਸਾਰੇ ਬੱਚਿਆਂ ਨੂੰ ਜਨਮ ਨਾ ਦਿੱਤਾ ਹੋਵੇ, ਫਿਰ ਵੀ ਉਹ ਉਨ੍ਹਾਂ ਦੀ ਜੈਵਿਕ ਮਾਂ ਹੈ। ਇਸ ਸਮੇਂ ਉਹ ਹੋਰ ਬੱਚੇ ਪੈਦਾ ਕਰਨਾ ਚਾਹੁੰਦੀ ਹੈ, ਪਰ ਉਸਨੇ ਅਜੇ ਤੱਕ ਕੋਈ ਨਿਸ਼ਚਿਤ ਗਿਣਤੀ ਨਿਰਧਾਰਤ ਨਹੀਂ ਕੀਤੀ ਹੈ ਕਿ ਉਹ ਕਿੰਨੇ ਬੱਚੇ ਪੈਦਾ ਕਰਨਾ ਚਾਹੁੰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕਸ਼ੇ 13 ਜੁਲਾਈ ਨੂੰ ਦੇਣਗੇ ਅਸਤੀਫਾ
ਪਤੀ ਪਰਿਵਾਰ ਦੀ ਪੂਰੀ ਦੇਖਭਾਲ ਕਰਦਾ ਹੈ
ਕ੍ਰਿਸਟੀਨਾ ਦਾ 56 ਸਾਲਾ ਕਰੋੜਪਤੀ ਪਤੀ ਵੀ ਸੁਪਰ ਡੈਡ ਹੈ। ਉਹ ਇਹ ਯਕੀਨੀ ਬਣਾਉਂਦਾ ਹੈ ਕਿ ਪਰਿਵਾਰ ਵਿੱਚ ਹਰ ਕਿਸੇ ਦੀਆਂ ਲੋੜਾਂ ਪੂਰੀਆਂ ਹੋਣ। ਉਹਨਾਂ ਕੋਲ ਇੱਕ ਨਾਨੀ ਅਤੇ ਕਈ ਸਹਾਇਕ ਵੀ ਹਨ ਜੋ ਕ੍ਰਿਸਟੀਨਾ ਦੀ ਬੱਚਿਆਂ ਦੀ ਸਭ ਤੋਂ ਵਧੀਆ ਤਰੀਕੇ ਨਾਲ ਦੇਖਭਾਲ ਕਰਨ ਵਿੱਚ ਮਦਦ ਕਰਦੇ ਹਨ।ਕ੍ਰਿਸਟੀਨਾ ਦਾ ਕਹਿਣਾ ਹੈ ਕਿ ਉਸ ਅਤੇ ਉਸ ਦੇ ਪਤੀ ਨੇ ਆਪਸ ਵਿਚ ਜ਼ਿੰਮੇਵਾਰੀਆਂ ਵੰਡੀਆਂ ਹਨ। ਜਦੋਂ ਮੈਂ ਬੱਚਿਆਂ ਦੀ ਦੇਖਭਾਲ ਕਰਦੀ ਹਾਂ ਤਾਂ ਉਹ ਕੰਮ ਦੇਖਦਾ ਹੈ। ਉਹ ਸੈਰ ਕਰਦੇ ਹਨ, ਬੋਰਡ ਗੇਮਾਂ ਖੇਡਦੇ ਹਨ ਅਤੇ ਬੱਚਿਆਂ ਨਾਲ ਨਿਯਮਿਤ ਤੌਰ ’ਤੇ ਫਿਲਮਾਂ ਦੇਖਦੇ ਹਨ। ਉਸ ਨੇ ਵੀਕੈਂਡ ’ਤੇ ਪਰਿਵਾਰ ਨਾਲ ਕੁਆਲਿਟੀ ਟਾਈਮ ਬਿਤਾਉਣ ਲਈ ਕੁਝ ਸਮਾਂ ਵੀ ਤੈਅ ਕੀਤਾ ਹੈ।