ਅਜਿਹੀ ਮਾਂ ਜੋ ਆਪਣਾ ਦੁੱਧ ਵੇਚ ਕੇ ਚਲਾਉਂਦੀ ਹੈ ਪਰਿਵਾਰ ਦਾ ਖਰਚਾ
Sunday, Oct 18, 2020 - 09:48 AM (IST)
ਅਮਰੀਕਾ : ਦੁਨੀਆ ਭਰ 'ਚ ਮਾਂ ਦੀ ਮਮਤਾ ਦਾ ਕੋਈ ਮੁਕਾਬਲਾ ਨਹੀਂ ਹੈ। ਇਕ ਮਾਂ ਆਪਣੇ ਬੱਚੇ ਲਈ ਕਿਸੇ ਵੀ ਖ਼ਤਰੇ ਨੂੰ ਆਸਾਨੀ ਨਾਲ ਪਾਰ ਕਰ ਸਕਦੀ ਹੈ। ਮਾਂ ਦੇ ਦੁੱਧ ਦੀ ਅਹਿਮੀਅਤ ਬਾਰੇ ਤਾਂ ਹੋਰ ਕੋਈ ਜਾਣਦਾ ਹੀ ਹੈ। ਇਕ ਮਾਂ ਅਜਿਹੀ ਵੀ ਹੈ ਜਿਸ ਨੇ ਆਪਣਾ ਦੁੱਧ ਵੇਚ ਕੇ ਲੱਖਾਂ ਰੁਪਏ ਦੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਦੀ ਮੌਤ 'ਤੇ ਪਤਨੀ ਦਾ ਵੱਡਾ ਬਿਆਨ,ਕਿਹਾ- ਪਤੀ 'ਤੇ ਹੋਇਆ ਅੱਤਵਾਦੀ ਹਮਲਾ
ਜਾਣਕਾਰੀ ਮੁਤਾਬਕ ਅਮਰੀਕਾ ਦੇ ਫਲੋਰੀਡਾ ਦੀ 32 ਸਾਲਾ ਜੂਲੀ ਡੇਨਿਸ ਨੇ ਆਪਣਾ ਦੁੱਧ ਵੇਚਣ ਲਈ ਆਨਲਾਈਨ ਇਸ਼ਤਿਹਾਰ ਦਿੱਤਾ। ਉਸ ਨੇ ਪਿਛਲੇ ਸਾਲ ਅਗਸਤ ਮਹੀਨੇ 'ਚ ਸਰੋਗੇਸੀ ਦੇ ਜਰੀਏ ਇਕ ਬੱਚੇ ਨੂੰ ਜਨਮ ਦਿੱਤਾ ਸੀ। ਬੱਚੇ ਲਈ ਤਾਂ ਉਨ੍ਹਾਂ ਨੇ ਇੱਕ ਜੋੜੇ ਤੋਂ ਲੱਖਾਂ ਰੁਪਏ ਕਮਾਏ ਹੀ ਸਨ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਬਲਵਿੰਦਰ ਸਿੰਘ ਨੇ 200 ਅੱਤਵਾਦੀਆਂ ਨਾਲ ਕੀਤਾ ਸੀ ਮੁਕਾਬਲਾ, ਘਰ ਬਣਾਇਆ ਸੀ ਲੜਨ ਲਈ 'ਕਿਲ੍ਹਾ'
ਦਰਅਸਲ, ਬੱਚਾ ਪੈਦਾ ਕਰਨ ਦੇ ਛੇ ਮਹੀਨੇ ਬਾਅਦ ਵੀ ਉਸ ਨੂੰ ਦੁੱਧ ਆ ਰਿਹਾ ਸੀ। ਅਜਿਹੇ 'ਚ ਉਨ੍ਹਾਂ ਨੂੰ ਇਹ ਖ਼ਿਆਲ ਆਇਆ ਕਿ ਉਨ੍ਹਾਂ ਦਾ ਦੁੱਧ ਕਿਸੇ ਬੱਚੇ ਦੇ ਕੰਮ ਆ ਜਾਵੇ ਅਤੇ ਇਸ ਦੇ ਬਦਲੇ ਉਨ੍ਹਾਂ ਨੂੰ ਪੈਸੇ ਵੀ ਮਿਲ ਜਾਵੇ। ਉਹ ਆਪਣਾ ਦੁੱਧ ਦਾ ਮੁੱਲ 90 ਸੇਂਟ ਪ੍ਰਤੀ ਔਂਸ ਦੇ ਬਤੌਰ ਵਸੂਲਦੀ ਹੈ।ਡੇਨਿਸ ਕਹਿੰਦੀ ਹੈ ਕਿ ਇਹ ਇੱਕ ਨੌਕਰੀ ਵਰਗਾ ਕੰਮ ਹੈ ਅਤੇ ਇਸ ਨਾਲ ਕਾਫ਼ੀ ਚੰਗੇ ਰੁਪਏ ਵੀ ਮਿਲਦੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਦੁੱਧ ਬਹੁਤ ਗੁਣਕਾਰੀ ਹੈ।