ਜੁੜਵਾਂ ਲੱਗਦੀਆਂ ਹਨ ਮਾਵਾਂ-ਧੀਆਂ ; 25 ਸਾਲ ਦਾ ਫਰਕ ਪਰ ਦੱਸ ਨਹੀਂ ਸਕਦਾ ਕੋਈ ਵੀ!

04/25/2023 3:29:57 PM

ਲੰਡਨ (ਇੰਟ.)- ਕੁਝ ਲੋਕਾਂ ਨੂੰ ਕੁਦਰਤੀ ਤੌਰ ’ਤੇ ਅਜਿਹੀ ਸ਼ਕਲ-ਸੂਰਤ ਮਿਲਦੀ ਹੈ ਕਿ ਉਨ੍ਹਾਂ ਦੀ ਸਹੀ ਉਮਰ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ। ਇੰਝ ਹੀ ਕੁਝ ਲੋਕਾਂ ’ਚੋਂ ਇਕ ਮਾਂ-ਧੀ ਦੀ ਜੋੜੀ ਹੈ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਇਨ੍ਹਾਂ ਨੂੰ ਜੁੜਵਾਂ ਭੈਣਾਂ ਮੰਨ ਲੈਂਦੇ ਹਨ। ਕਈ ਵਾਰ ਤਾਂ ਰਸਤੇ ’ਚ ਲੋਕ ਉਨ੍ਹਾਂ ਨੂੰ ਰੋਕ ਕੇ ਪੁੱਛ ਵੀ ਲੈਂਦੇ ਹਨ ਕਿ ਉਨ੍ਹਾਂ ਦਾ ਰਿਸ਼ਤਾ ਜੁੜਵਾਂ ਭੈਣਾਂ ਦਾ ਹੈ ਕੀ? ਇਹ ਕੰਪਲੀਮੈਂਟ ਉਨ੍ਹਾਂ ਲਈ ਕਾਫ਼ੀ ਦਿਲਚਸਪ ਹੁੰਦਾ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬਣ ਦੇ ਕਤਲ ਦਾ ਮਾਮਲਾ, ਮੁਲਜ਼ਮ ਧਰਮ ਸਿੰਘ ਧਾਲੀਵਾਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

PunjabKesari

ਅੰਗ੍ਰੇਜ਼ੀ ਵੈੱਬਸਾਈਟ ਡੇਲੀ ਮਿਰਰ ਦੀ ਰਿਪੋਰਟ ਮੁਤਾਬਕ ਗੀਤਾ ਅਤੇ ਮੈਲਿਸਾ ਵਾਇਵਾਲਾ ਨਾਂ ਦੀਆਂ ਇਨ੍ਹਾਂ ਮਾਵਾਂ-ਧੀਆਂ ਦੀ ਉਮਰ ’ਚ 25 ਸਾਲ ਦਾ ਫਰਕ ਹੈ ਪਰ ਮਾਂ ਇੰਨੀ ਯੰਗ ਦਿਸਦੀ ਹੈ ਕਿ ਕਈ ਵਾਰ ਕੁਝ ਪਹਿਰਾਵਿਆਂ ’ਚ ਉਹ ਆਪਣੀ ਧੀ ਨਾਲੋਂ ਵੀ ਛੋਟੀ ਲੱਗਣ ਲੱਗਦੀ ਹੈ। ਲੋਕਾਂ ’ਚ ਉਨ੍ਹਾਂ ਦਾ ਇਹ ਐਪੀਅਰੈਂਸ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਅਤੇ ਉਹ ਦੋਵੇਂ ਅਜਿਹੀਆਂ ਗੱਲਾਂ ਨੂੰ ਹਾਸੇ-ਮਜ਼ਾਕ ’ਚ ਟਾਲ ਦਿੰਦੀਆਂ ਹਨ। ਗੀਤਾ ਵਾਇਵਾਲਾ ਇਸ ਜੋੜੀ ’ਚ ਮੈਲਿਸਾ ਦੀ ਮਾਂ ਹੈ, ਜਿਸ ਦੀ ਉਮਰ 45 ਸਾਲ ਹੈ। ਉਹ ਦੱਸਦੀ ਹੈ ਕਿ ਜੇਕਰ ਇਸ ਉਮਰ ’ਚ ਤੁਸੀਂ ਕਿਸੇ ਨੂੰ ਕਹੋਗੇ ਕਿ ਉਹ ਆਪਣੇ ਨਾਲੋਂ ਅੱਧੀ ਉਮਰ ਦੀ ਦਿਸ ਰਹੀ ਹੈ, ਤਾਂ ਉਸ ਨੂੰ ਖੁਸ਼ੀ ਹੀ ਹੋਵੇਗੀ। ਮਾਂ ਕਹਿੰਦੀ ਹੈ ਕਿ ਉਨ੍ਹਾਂ ਨੂੰ ਪਤਾ ਕਿ ਉਹ ਇਕੋ ਜਿਹੀਆਂ ਦਿਸਦੀਆਂ ਹਨ ਪਰ ਉਹ ਇੰਨੀ ਯੰਗ ਲੱਗਦੀ ਹੈ, ਉਹ ਅਜਿਹਾ ਨਹੀਂ ਮੰਨਦੀ।

ਇਹ ਵੀ ਪੜ੍ਹੋ: ਜੇ ਤੁਸੀਂ ਵੀ ਕਰਦੇ ਹੋ ਸਿਗਰਟਨੋਸ਼ੀ ਤਾਂ ਅੱਜ ਹੀ ਕਰੋ ਤੋਬਾ, ਸਮੇਂ ਤੋਂ ਪਹਿਲਾਂ ਜਾ ਸਕਦੀ ਹੈ ਅੱਖਾਂ ਦੀ ਰੌਸ਼ਨੀ

PunjabKesari

ਮੈਲਿਸਾ ਦੀ ਉਮਰ 20 ਸਾਲ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਚੰਗਾ ਲੱਗਦਾ ਹੈ ਕਿ ਲੋਕ ਉਨ੍ਹਾਂ ਨੂੰ ਭੈਣਾਂ ਸਮਝ ਲੈਂਦੇ ਹਨ। ਉਨ੍ਹਾਂ ਦੋਵਾਂ ਦਾ ਫ਼ੈਸ਼ਨ ਟੇਸਟ ਵੀ ਇਕੋ ਜਿਹਾ ਹੀ ਹੈ ਅਤੇ ਉਹ ਆਪਣੇ ਕੱਪੜੇ ਸ਼ੇਅਰ ਕਰ ਲੈਂਦੀਆਂ ਹਨ। ਦੋਵੇਂ ਦੱਸਦੀਆਂ ਹਨ ਕਿ ਉਹ ਪੁਰਤਗਾਲ ’ਚ ਛੁੱਟੀਆਂ ’ਤੇ ਗਈਆਂ ਸਨ, ਤਾਂ ਉੱਥੇ ਮੌਜੂਦ ਕਿਸੇ ਵਿਅਕਤੀ ਨੇ ਕਿਹਾ ਕਿ ਤੁਸੀਂ ਦੋਵੇਂ ਭੈਣਾਂ ਇਕੋ ਜਿਹੀਆਂ ਦਿਸਦੀਆਂ ਹੋ, ਜਿਸ ’ਤੇ ਉਨ੍ਹਾਂ ਨੇ ਦੱਸਿਆ ਕਿ ਉਹ ਭੈਣਾਂ ਨਹੀਂ ਮਾਵਾਂ-ਧੀਆਂ ਹਨ। ਮਾਂ ਦੇ ਕੱਪੜੇ ਵੀ ਧੀ ਵਰਗੇ ਹੀ ਹੁੰਦੇ ਹਨ, ਸ਼ਾਇਦ ਇਸ ਲਈ ਲੋਕ ਉਨ੍ਹਾਂ ਨੂੰ ਵੇਖ ਕੇ ਧੋਖਾ ਖਾ ਜਾਂਦੇ ਹਨ। ਉਨ੍ਹਾਂ ਦੀ ਲੰਬਾਈ ਅਤੇ ਸਾਈਜ਼ ’ਚ ਵੀ ਕੋਈ ਖਾਸ ਫਰਕ ਨਹੀਂ ਹੈ। ਕਈ ਵਾਰ ਮੈਲਿਸਾ ਦੇ ਦੋਸਤ ਉਸ ਦੀ ਮਾਂ ’ਤੇ ਲਾਈਨ ਮਾਰਨ ਲੱਗਦੇ ਹਨ, ਫਿਰ ਉਨ੍ਹਾਂ ਨੂੰ ਦੱਸਣਾ ਪੈਂਦਾ ਹੈ ਕਿ ਮੈਂ ਮਾਂ ਹਾਂ।

ਇਹ ਵੀ ਪੜ੍ਹੋ: ਸੰਕਟਗ੍ਰਸਤ ਸੂਡਾਨ 'ਚ ਫਸਿਆ ਭਾਰਤੀ, ਗਰਭਵਤੀ ਪਤਨੀ ਨੂੰ ਨਹੀਂ ਮਿਲੀ India ਆਉਣ ਦੀ ਇਜਾਜ਼ਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦਿਓ ਜਵਾਬ।

 


cherry

Content Editor

Related News