ਕੋਰੋਨਾ ਦੀ ਮਾਰ: ਭੁੱਖ ਲੱਗੀ ਤਾਂ ਪੱਥਰ ਉਬਾਲਣ ਲੱਗੀ ਮਾਂ, ਖਾਣੇ ਦੀ ਆਸ ''ਚ ਖਾਲ੍ਹੀ ਢਿੱਡ ਸੋ ਗਏ ਬੱਚੇ

Friday, May 01, 2020 - 02:36 PM (IST)

ਕੋਰੋਨਾ ਦੀ ਮਾਰ: ਭੁੱਖ ਲੱਗੀ ਤਾਂ ਪੱਥਰ ਉਬਾਲਣ ਲੱਗੀ ਮਾਂ, ਖਾਣੇ ਦੀ ਆਸ ''ਚ ਖਾਲ੍ਹੀ ਢਿੱਡ ਸੋ ਗਏ ਬੱਚੇ

ਨਿਰੋਬੀ- ਕੀਨੀਆ ਦੁਨੀਆ ਦੇ ਸਭ ਤੋਂ ਗਰੀਬ ਮੁਲਕਾਂ ਵਿਚ ਸ਼ੁਮਾਰ ਹੈ। ਕੋਰੋਨਾ ਵਾਇਰਸ ਦੇ ਕਾਰਣ ਹੋਏ ਲਾਕਡਾਊਨ ਨਾਲ ਇਥੇ ਲੱਖਾਂ ਲੋਕਾਂ ਦਾ ਰੋਜ਼ਗਾਰ ਖੁਸ ਗਿਆ ਹੈ ਤੇ ਗਰੀਬਾਂ ਦੇ ਸਾਹਮਣੇ ਭੁੱਖਮਰੀ ਦੀ ਨੌਬਤ ਆ ਗਈ ਹੈ। ਕੀਨੀਆ ਵਿਚ ਕੋਰੋਨਾ ਕਾਰਣ ਭੁੱਖਮਰੀ ਦੀ ਉਹ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਕਿਸੇ ਦੀਆਂ ਵੀ ਅੱਖਾਂ ਵਿਚੋਂ ਹੰਝੂ ਨਿਕਲ ਆਉਣਗੇ। ਅਸਲ ਵਿਚ ਇਥੇ ਇਕ ਪਰਿਵਾਰ ਦੇ ਕੋਲ ਖਾਣੇ ਦੇ ਲਈ ਜਦੋਂ ਕੁਝ ਵੀ ਨਹੀਂ ਬਚਿਆ ਤਾਂ ਮਾਂ ਨੇ ਬੱਚਿਆਂ ਨੂੰ ਬਹਿਲਾਉਣ ਲਈ ਪੱਥਰ ਪਕਾਉਣ ਦਾ ਨਾਟਕ ਕੀਤਾ। ਬੱਚੇ ਇਹੀ ਸੋਚਦੇ ਰਹੇ ਕਿ ਖਾਣਾ ਬਣ ਰਿਹਾ ਹੈ ਤੇ ਉਹ ਭੋਜਨ ਦਾ ਇੰਤਜ਼ਾਰ ਕਰਦੇ-ਕਰਦੇ ਸੋ ਗਏ।

ਕੀਨੀਆ ਦੀ ਇਕ ਮਹਿਲਾ, ਜਿਸ ਦਾ ਨਾਂ ਪੇਨਿਨਾ ਬਹਾਨੀ ਕਿਤਸਾਓ ਹੈ, ਆਪਣੇ 8 ਬੱਚਿਆਂ ਦੇ ਨਾਲ ਰਹਿੰਦੀ ਹੈ। ਪੇਨਿਨਾ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਹ ਅਨਪੜ੍ਹ ਹੈ। ਪੇਨਿਨਾ ਲੋਕਾਂ ਦੇ ਕੱਪੜੇ ਧੋਕੇ ਆਪਣੇ ਬੱਚਿਆਂ ਦਾ ਪੇਟ ਪਾਲਦੀ ਹੈ ਪਰ ਕੋਰੋਨਾ ਨੇ ਉਸ ਦੇ ਇਸ ਕੰਮ ਨੂੰ ਵੀ ਖੋਹ ਲਿਆ ਹੈ। ਕੋਰੋਨਾ ਸੰਕਟ ਕਾਰਣ ਪੇਨਿਨਾ ਦੇ ਕੋਲ ਆਪਣੇ ਬੱਚਿਆਂ ਨੂੰ ਖਵਾਉਣ ਦੇ ਲਈ ਕੁਝ ਵੀ ਨਹੀਂ ਬਚਿਆ ਸੀ। ਇਸ ਲਈ ਉਸ ਨੇ ਬੱਚਿਆਂ ਨੂੰ ਬਹਿਲਾਉਣ ਲਈ ਪੱਥਰ ਉਬਾਲਣਾ ਸ਼ੁਰੂ ਕਰ ਦਿੱਤਾ। ਬੱਚੇ ਇਹ ਦੇਖ ਕੇ ਖੁਸ਼ ਸਨ ਕੇ ਭੋਜਨ ਬਣ ਰਿਹਾ ਹੈ। ਭੋਜਨ ਦਾ ਇੰਤਜ਼ਾਰ ਕਰਦੇ-ਕਰਦੇ ਹੀ ਬੱਚੇ ਸੋ ਗਏ।

ਦੱਸ ਦਈਏ ਕਿ ਪੇਨਿਨਾ ਦੀ ਗੁਆਂਢਣ ਪ੍ਰਿਸਕਾ ਮੋਮਾਨੀ ਨੇ ਇਸ ਪੂਰੀ ਘਟਨਾ ਦਾ ਵੀਡੀਓ ਬਣਾ ਲਿਆ ਤੇ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਅਸਲ ਵਿਚ ਜਦੋਂ ਬੱਚੇ ਰੋ ਰਹੇ ਸਨ ਤਾਂ ਉਹਨਾਂ ਦੀ ਆਵਾਜ਼ ਸੁਣ ਕੇ ਪ੍ਰਿਸਕਾ ਬਾਹਰ ਨਿਕਲੀ ਪਰ ਉਸ ਨੇ ਜਦੋਂ ਪੱਥਰ ਉਬਲਦੇ ਦੇਖੇ ਤਾਂ ਉਸ ਤੋਂ ਰਿਹਾ ਨਹੀਂ ਗਿਆ। ਪੇਨਿਨਾ ਦੀ ਇਹ ਕਹਾਣੀ ਸੁਣ ਕੇ ਉਥੋਂ ਦੇ ਲੋਕਾਂ ਨੇ ਪੈਸੇ ਇਕੱਠੇ ਕੀਤੇ ਤੇ ਉਸ ਨੂੰ ਰਾਸ਼ਨ ਵੀ ਦਿੱਤਾ। ਪੇਨਿਨਾ ਨੂੰ ਹੁਣ ਬਹੁਤ ਸਾਰੇ ਲੋਕਾਂ ਦੀ ਮਦਦ ਦੇ ਲਈ ਫੋਨ ਆਉਣ ਲੱਗੇ ਹਨ। ਉਹਨਾਂ ਦੱਸਿਆ ਕਿ ਕਈ ਲੋਕਾਂ ਨੇ ਉਹਨਾਂ ਨੂੰ ਮੋਬਾਇਲ ਐਪ ਰਾਹੀਂ ਵੀ ਪੈਸੇ ਭੇਜੇ ਹਨ। 


author

Baljit Singh

Content Editor

Related News