ਜੁੜਵਾ ਧੀਆਂ ਨੂੰ ਜਨਮ ਦੇਣ ਮਗਰੋਂ ਮਾਂ ਦੇ ਸਾਹਮਣੇ ਆਇਆ ਦਿਲ ਵਲੂੰਧਰ ਦੇਣ ਵਾਲਾ ਸੱਚ (ਤਸਵੀਰਾਂ)
Friday, Jun 02, 2017 - 07:34 AM (IST)

ਕੈਲਗਰੀ— 22 ਮਈ 2017 ਨੂੰ 30 ਸਾਲਾ ਕੈਲੀ ਓਵਚਰ ਨਾਂ ਦੀ ਔਰਤ ਦੀ ਮੌਤ ਹੋ ਗਈ। ਅਜੇ ਦੋ ਮਹੀਨੇ ਪਹਿਲਾਂ ਹੀ ਉਸ ਨੇ ਦੋ ਜੁੜਵਾ ਧੀਆਂ ਨੂੰ ਜਨਮ ਦਿੱਤਾ ਸੀ। ਕੈਲੀ ਦਾ ਵਿਆਹ ਉਸ ਦੇ ਬਚਪਨ ਦੇ ਪਿਆਰ ਡਵਾਇਨੇ ਨਾਲ ਹੋਇਆ ਸੀ ਅਤੇ 2015 ''ਚ ਉਨ੍ਹਾਂ ਘਰ ਇਕ ਮੁੰਡੇ ਨੇ ਜਨਮ ਲਿਆ ਸੀ। ਇਸ ਦਾ ਨਾਂ ਉਨ੍ਹਾਂ ਨੇ ਐਰਿਕ ਰੱਖਿਆ ਸੀ। 18 ਮਾਰਚ 2017 ਨੂੰ ਉਸ ਨੇ ਜੁੜਵਾ ਦੋ ਕੁੜੀਆਂ ਨੂੰ ਜਨਮ ਦਿੱਤਾ ਅਤੇ ਉਸ ਨੂੰ ਪਤਾ ਲੱਗਾ ਕਿ ਉਹ ਬ੍ਰੈਸਟ ਕੈਂਸਰ ਤੋਂ ਪੀੜਤ ਹੈ। ਕੈਲੀ ਆਪ ਵੀ ਨਰਸ ਸੀ ਅਤੇ ਹਰ ਸਾਲ ਆਮ ਟੈੱਸਟ ਕਰਵਾਉਂਦੀ ਸੀ। ਜਦ ਵੀ ਉਸ ਨੂੰ ਬ੍ਰੈਸਟ ''ਚ ਦਰਦ ਹੁੰਦੀ ਤਾਂ ਉਹ ਸੋਚਦੀ ਕਿ ਗਰਭਵਤੀ ਹੋਣ ਕਾਰਨ ਉਸ ਨੂੰ ਇਹ ਦਰਦਾਂ ਹੋ ਰਹੀਆਂ ਹਨ।
ਬੱਚੀਆਂ ਨੂੰ ਜਨਮ ਦੇਣ ਮਗਰੋਂ ਮਈ ਦੇ ਮੱਧ ''ਚ ਹੀ ਉਸ ਨੂੰ ਪਤਾ ਲੱਗਾ ਕਿ ਉਸ ਦਾ ਕੈਂਸਰ ਚੌਥੀ ਸਟੇਜ ''ਤੇ ਹੈ ਅਤੇ ਹੁਣ ਉਸ ਦੇ ਬਚਣ ਦੀ ਉਮੀਦ ਨਹੀਂ ਹੈ। ਕੈਲੀ ਨੇ ਇਕ ਬਲਾਗ ਤਿਆਰ ਕੀਤਾ ਅਤੇ ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੰਮ ਸ਼ੁਰੂ ਕੀਤਾ। ਉਸ ਦੀ ਮੌਤ ਮਗਰੋਂ ਉਸ ਦਾ ਪਰਿਵਾਰ ਉਸ ਦੇ ਜੀਵਨ ਬਾਰੇ ਅਤੇ ਕੈਂਸਰ ਬਾਰੇ ਜਾਣਕਾਰੀ ਦੇ ਰਿਹਾ ਹੈ। ਕੈਲੀ ਦੀ ਭੈਣ ਨੇ ਦੱਸਿਆ ਕਿ ਉਹ ਚਾਹੁੰਦੀ ਸੀ ਕਿ ਲੋਕਾਂ ਨੂੰ ਇਹ ਦੱਸ ਸਕੇ ਕਿ ਬ੍ਰੈਸਟ ਕੈਂਸਰ ਦੇ ਹਲਕੇ ਜਿਹੇ ਲੱਛਣ ਤੋਂ ਹੀ ਉਨ੍ਹਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ।