ਇਟਲੀ ਦੇ ਇਸ ਪਿੰਡ ''ਚ ਵਧੇਰੇ ਲੋਕਾਂ ਨੇ ਪਾਰ ਕੀਤਾ 100 ਦਾ ਅੰਕੜਾ, ਸਿਹਤ ਦਾ ਦੱਸਿਆ ਇਹ ਮੰਤਰ

08/09/2021 2:48:28 PM

ਰੋਮ (ਬਿਊਰੋ): ਦੁਨੀਆ ਵਿਚ ਇਕ ਪਾਸੇ ਜਿੱਥੇ ਲੋਕ ਸਿਹਤ ਸਮੱਸਿਆਵਾਂ ਨੂੰ ਲੈ ਕੇ ਪਰੇਸ਼ਾਨ ਹਨ ਉੱਥੇ ਇਟਲੀ ਦੇ ਇਕ ਪਿੰਡ ਵਿਚ ਵਧੇਰੇ ਲੋਕਾਂ ਨੇ ਆਪਣੀ ਉਮਰ ਦਾ 100 ਦਾ ਅੰਕੜਾ ਪਾਰ ਕੀਤਾ ਹੈ। ਇਟਲੀ ਦੇ ਸਾਰਦੀਨੀਆ ਸੂਬੇ ਦੇ ਪਹਾੜੀ ਪਿੰਡ ਪੇਰਡੈਸਡੇਫੋਗੁ ਦੀ ਆਬਾਦੀ ਸਿਰਫ 1740 ਹੈ ਪਰ ਖਾਸੀਅਤ ਹੈ ਕਿ ਇਹਨਾਂ ਵਿਚ 8 ਲੋਕਾਂ ਦੀ ਉਮਰ 100 ਜਾਂ ਇਸ ਨਾਲੋਂ ਵੱਧ ਹੈ। ਇੱਥੇ ਜ਼ਿਆਦਾਤਰ ਪਰਿਵਾਰਾਂ ਦੇ ਚਾਰ-ਪੰਜ ਲੋਕਾਂ ਦੀ ਮੌਤ 100 ਸਾਲ ਦੀ ਉਮਰ ਪੂਰੀ ਹੋਣ ਦੇ ਬਾਅਦ ਹੋਈ। ਇਸ ਸਾਲ 5 ਲੋਕਾਂ ਨੇ 100 ਦਾ ਅੰਕੜਾ ਪਾਰ ਕੀਤਾ। ਅਗਲੇ 2 ਸਾਲ ਵਿਚ 10 ਹੋਰ ਲੋਕ 100 ਦੇ ਪਾਰ ਹੋ ਜਾਣਗੇ। ਇਹੀ ਕਾਰਨ ਹੈ ਕਿ ਸਾਰਦੀਨੀਆ ਵਿਚ ਜਨਮਦਿਨ ਕੇਕ 'ਤੇ ਲੱਗਣ ਵਾਲੀਆਂ ਮੋਮਬੱਤੀਆਂ ਦੀ ਸਪਲਾਈ ਲਗਾਤਾਰ ਬਣਾਈ ਰੱਖਣੀ ਪੈਂਦੀ ਹੈ।

ਇਸੇ ਸਾਲ ਮਨਾਏ ਗਏ ਪੰਜ ਜਨਮਦਿਨ ਵਿਚ 500 ਮੋਮਬੱਤੀਆਂ ਵਰਤੀਆਂ ਗਈਆਂ। ਸਾਰਦੀਨੀਆ ਸੂਬਾ ਦੁਨੀਆ ਦੇ ਉਹਨਾਂ ਪੰਜ ਖੇਤਰਾਂ ਵਿਚ ਸ਼ਾਮਲ ਹੈ ਜਿੱਥੇ 100 ਦਾ ਅੰਕੜਾ ਪਾਰ ਕਰਨ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਸੂਬੇ ਵਿਚ ਹੁਣ 534 ਲੋਕਾਂ ਦੀ ਉਮਰ 100 ਜਾਂ ਇਸ ਨਾਲੋਂ ਵੱਧ ਹੈ ਮਤਲਬ 1 ਲੱਖ ਆਬਾਦੀ ਵਿਚ ਸਿਰਫ 37 ਲੋਕ। ਇਟਲੀ ਵਿਚ ਉਮਰ ਦਾ 100ਵਾਂ ਸਾਲ ਪੂਰਾ ਕਰਨ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। 2009 ਵਿਚ ਦੇਸ਼ ਵਿਚ ਅਜਿਹੇ ਲੋਕਾਂ ਦੀ ਗਿਣਤੀ 11,000 ਸੀ। 2019 ਵਿਚ ਵੱਧ ਕੇ 14,456 ਹੋਈ ਅਤੇ 2021 ਵਿਚ 17,935 ਹੋ ਗਈ।

ਪੜ੍ਹੋ ਇਹ ਅਹਿਮ ਖਬਰ- 'ਪੱਤਰ' ਲੀਕ ਹੋਣ 'ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਰਿਸ਼ੀ ਸੁਨਕ ਨੂੰ ਦਿੱਤੀ ਇਹ ਧਮਕੀ

100 ਦੇ ਪਾਰ ਲੋਕਾਂ ਦੀ ਗਿਣਤੀ ਰਾਸ਼ਟਰੀ ਔਸਤ ਤੋਂ 13 ਗੁਣਾ ਵੱਧ
ਪੇਰਡੈਸਫੋਗੁ ਇਸ ਲਈ ਖਾਸ ਹੈ ਕਿ ਕਿਉਂਕਿ ਇੱਥੇ 100 ਦੇ ਪਾਰ ਲੋਕਾਂ ਦੀ ਗਿਣਤੀ ਰਾਸ਼ਟਰੀ ਔਸਤ ਤੋਂ 13 ਗੁਣਾ ਵੱਧ ਹੈ। ਕੈਗਲੀਯਾਰੀ ਯੂਨੀਵਰਸਿਟੀ ਵਿਚ ਆਬਾਦੀ ਦੀ ਪ੍ਰੋਫੈਸਰ ਲੁਇਸਾ ਸਾਲਾਰਿਸ ਕਹਿੰਦੀ ਹੈ,''ਨਿਸ਼ਚਿਤ ਤੌਰ 'ਤੇ ਇਸ  ਦਾ ਕਾਰਨ ਤਾਜ਼ਾ ਹਵਾ ਅਤੇ ਚੰਗਾ ਭੋਜਨ ਹੈ ਪਰ ਮੇਰਾ ਮੰਨਣਾ ਹੈ ਕਿ ਲੰਬੀ ਉਰ ਦਾ ਇਕ ਕਾਰਨ ਤਣਾਅ ਦੇ ਪ੍ਰਤੀ ਉਹਨਾਂ ਦਾ ਦ੍ਰਿਸ਼ਟੀਕੋਣ ਵੀ ਹੈ। ਇਹ ਲੋਕ 100 ਸਾਲ ਪਹਿਲਾਂ ਪੈਦਾ ਹੋਏ ਸਨ। ਉਹਨਾਂ ਦਾ ਜੀਵਨ ਆਸਾਨ ਨਹੀਂ ਸੀ। ਉਹਨਾਂ ਨੇ ਭੁੱਖ ਅਤੇ ਯੁੱਧ ਦਾ ਸਾਹਮਣਾ ਕੀਤਾ ਪਰ ਉਹ ਖੁਦ ਨੂੰ ਹਰ ਹਾਲਾਤ ਦੇ ਅਨੁਕੂਲ ਬਣਾਉਣ ਵਿਚ ਸਫਲ ਰਹੇ। ਜੇਕਰ ਕੋਈ ਸਮੱਸਿਆ ਹੈ ਤਾਂ ਉਹ ਇਸ ਨੂੰ ਜਲਦੀ ਨਾਲ ਹੱਲ ਕਰਦੇ ਹਨ। 

ਪੇਰਡੈਸਡੇਫੋਗੁ ਦੀ ਜ਼ਿਆਦਾਤਰ ਆਬਾਦੀ ਵਿਚ ਬਜ਼ੁਰਗ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਇੱਥੇ ਜੀਵਨ ਨਹੀਂ ਹੈ। ਇੱਥੇ ਪੂਰਾ ਸਾਲ ਕਈ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਹਨ। ਕਿਤਾਬਾਂ ਵੀ ਇਹਨਾਂ ਦੀ ਉਮਰ ਵਧਾਉਣ ਵਿਚ ਕਾਰਗਰ ਸਾਬਤ ਹੋਈਆਂ ਹਨ। 100 ਸਾਲ ਦੇ ਗੈਬਰੀਅਸ ਗਾਰਸੀਆ ਕਹਿੰਦੇ ਹਨ ਕਿ ਪੜ੍ਹਨਾ ਤੁਹਾਨੂੰ ਜਿਉਂਦੇ ਰੱਖਦਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਹ ਸਾਹਿਤਕ ਸਮਾਰੋਹ 80 ਸਾਲ ਦੇ ਮੇਲਿਸ ਆਯੋਜਿਤ ਕਰਦੇ ਹਨ, ਜੋ ਪੱਤਰਕਾਰ ਹਨ। ਇੱਥੇ ਆਖਰੀ ਇਵੈਂਟ ਪਿਛਲੇ ਮਹੀਨੇ ਆਯੋਜਿਤ ਹੋਇਆ ਸੀ। ਉਸ ਵਿਚ ਲੰਡਨ ਸਕੂਲ ਆਫ ਇਕਨੌਮਿਕਸ ਦੇ ਰਾਜਨੀਤੀ ਦੇ ਪ੍ਰੋਫੈਸਰ ਜੋਨਾਥਨ ਹਾਪਕਿਨ ਆਏ ਸਨ। ਉਹਨਾਂ ਨਾਲ ਗੱਲ ਕਰਨ ਵਾਲਿਆਂ ਵਿਚ ਸਭ ਤੋਂ ਅੱਗੇ 103 ਸਾਲ ਦੇ ਐਂਟੋਨੀਓ ਬਰੁੰਡੁ ਸ਼ਾਮਲ ਸਨ। ਉੱਥੇ 99 ਸਾਲ ਦੇ ਵਿਟੋਰੀਓ ਲਾਰਡ ਵੀ ਬਰਾਬਰ ਸਰਗਰਮ ਸਨ। 105 ਸਾਲ ਤੋਂ ਵੱਧ ਉਮਰ ਦੀ ਮੇਲਿਸ ਕਹਿੰਦੀ ਹੈ ਕਿ ਅਸੀਂ ਅਜਿਹੀ ਜਗ੍ਹਾ ਰਹਿੰਦੇ ਹਾਂ ਜਿੱਥੇ ਸਾਫ ਹਵਾ ਮਿਲਦੀ ਹੈ। ਇੱਥੇ ਲੋਕਾਂ ਦੀ ਲੰਬੀ ਉਮਰ ਦਾ ਇਕ ਹੋਰ ਰਾਜ਼ ਭਾਈਚਾਰੇ ਦੀ ਭਾਵਨਾ ਹੋਣਾ ਹੈ। ਇੱਥੇ ਬਜ਼ੁਰਗ ਘਰਾਂ ਵਿਚ ਰਹਿੰਦੇ ਹਨ ਨਾ ਕਿ ਬਿਰਧ ਆਸ਼ਰਮ ਵਿਚ। ਸਮਾਜਿਕ ਹੋਣਾ ਮਹੱਤਵਪੂਰਨ ਹੈ ਕਿਉਂਕ ਤੁਹਾਡੇ ਸੰਪਰਕ ਚੰਗੇ ਹਨ।


Vandana

Content Editor

Related News