ਮੱਛਰ ਨੇ ਵਿਅਕਤੀ ਨੂੰ ਪਾਇਆ ਭੜਥੂ, ਹੋਏ 30 ਆਪ੍ਰੇਸ਼ਨ, 4 ਹਫ਼ਤੇ ਕੋਮਾ 'ਚ ਰਹਿਣ ਤੋਂ ਬਾਅਦ ਕੱਟਣੀਆਂ ਪਈਆਂ ਉਂਗਲਾਂ
Wednesday, Nov 30, 2022 - 12:01 AM (IST)
ਮਿਊਨਿਕ (ਇੰਟ.) : ਮੱਛਰ ਬਹੁਤ ਛੋਟਾ ਹੁੰਦਾ ਹੈ ਪਰ ਇਸ ਨਾਲ ਲੋਕਾਂ ਨੂੰ ਕਈ ਗੰਭੀਰ ਬੀਮਾਰੀਆਂ ਹੋ ਜਾਂਦੀਆਂ ਹਨ। ਕਈ ਵਾਰ ਕਿਸੇ ਵਿਸ਼ੇਸ਼ ਤਰ੍ਹਾਂ ਦੇ ਮੱਛਰ ਦੇ ਲੜਨ ਨਾਲ ਮੌਤ ਹੋ ਜਾਂਦੀ ਹੈ। ਤੁਹਾਨੂੰ ਇਕ ਅਜਿਹੇ ਖਤਰਨਾਕ ਮੱਛਰ ਬਾਰੇ ਦੱਸਦੇ ਹਾਂ ਜਿਸਦੇ ਲੜਨ ਨਾਲ ਇਕ ਵਿਅਕਤੀ ਨੂੰ ਇਕ-ਦੋ ਨਹੀਂ, ਸਗੋਂ 30 ਆਪ੍ਰੇਸ਼ਨ ਕਰਾਉਣ ਲਈ ਮਜਬੂਰ ਹੋਣਾ ਪਿਆ। ਇਹ ਵਿਅਕਤੀ ਲਗਭਗ 4 ਹਫ਼ਤੇ ਤਕ ਕੋਮਾ ਵਿਚ ਰਿਹਾ।
ਇਹ ਖ਼ਬਰ ਵੀ ਪੜ੍ਹੋ - ਕੁੱਤੇ ਕੋਲੋਂ ਚੱਲੀ ਗੋਲ਼ੀ, ਸ਼ਿਕਾਰ ਖੇਡਣ ਗਏ ਮਾਲਕ ਦੀ ਹੋਈ ਮੌਤ
ਜਰਮਨੀ ਦੇ ਰਹਿਣ ਵਾਲੇ ਸੇਬੇਸ਼ੀਅਨ ਰਾਟਸਚਕ ਨੂੰ ਏਸ਼ੀਅਨ ਟਾਈਗਰ ਨਸਲ ਦਾ ਮੱਛਰ ਲੜਿਆ। ਪਹਿਲਾਂ ਦਾ ਸੇਬੇਸ਼ੀਅਨ ਰਾਟਸਚਕ ਨੂੰ ਫਲੂ ਵਰਗੇ ਲੱਛਣ ਸਨ ਅਤੇ ਉਹ ਬੀਮਾਰ ਰਹਿਣ ਲੱਗਾ। ਇਸ ਤੋਂ ਬਾਅਦ ਉਸ ਦੀ ਹਾਲਤ ਖ਼ਰਾਬ ਹੋਣ ਲੱਗੀ। ਉਹ ਨਾ ਤਾਂ ਖਾਣਾ ਖਾ ਸਕਦਾ ਸੀ ਅਤੇ ਨਾ ਹੀ ਬਿਸਤਰੇ ਤੋਂ ਉੱਠ ਸਕਦਾ ਸੀ। ਮੱਛਰ ਦੇ ਲੜਨ ਨਾਲ 27 ਸਾਲਾ ਸੇਬੇਸ਼ੀਅਨ ਰਾਟਸਚਕ ਦੇ ਖੂਨ ਵਿਚ ਜ਼ਹਿਰ ਫੈਲ ਗਿਆ ਅਤੇ ਉਸਨੂੰ ਖਤਰਨਾਕ ਇਨਫੈਕਸ਼ਨ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਅਸ਼ਲੀਲ ਵੀਡੀਓ ਵੇਖ ਕੇ ਨਾਬਾਲਗ ਨੇ 10 ਸਾਲਾ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ, ਬੱਚੀ ਦੀ ਹੋਈ ਮੌਤ
ਉਸ ਦੇ ਕਾਰਨ ਉਸਦੇ ਲਿਵਰ, ਕਿਡਨੀ, ਹਾਰਟ ਅਤੇ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਰਾਟਸਚਕ ਨੂੰ ਆਪਣੇ ਖੱਬੇ ਪੱਟ ’ਤੇ ਚਮੜੀ ਟਰਾਂਸਪਲਾਂਟ ਕਰਨੀ ਪਈ। ਡਾਕਟਰਾਂ ਨੂੰ ਉਸਦੀਆਂ ਉਂਗਲਾਂ ਵੀ ਕੱਟਣੀਆਂ ਪਈਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।