ਡਿਪਲੋਮੈਟਾਂ ਦੇ ਬਾਹਰ ਕੱਢੇ ਜਾਣ ਦਾ ਬਦਲਾ ਲਵੇਗਾ ਰੂਸ

Tuesday, Mar 27, 2018 - 12:08 AM (IST)

ਡਿਪਲੋਮੈਟਾਂ ਦੇ ਬਾਹਰ ਕੱਢੇ ਜਾਣ ਦਾ ਬਦਲਾ ਲਵੇਗਾ ਰੂਸ

ਮਾਸਕੋ— ਰੂਸ ਦੇ ਵਿਦੇਸ਼ ਮੰਤਰਾਲੇ ਨੇ ਅੱਜ ਫੈਸਲਾ ਕੀਤਾ ਕਿ ਅਮਰੀਕਾ ਤੇ ਕੈਨੇਡਾ ਵੱਲੋਂ ਉਸ ਦੇ ਡਿਪਲੋਮੈਟਾਂ ਨੂੰ ਬਾਹਰ ਕੱਢੇ ਜਾਣ ਦਾ ਜਵਾਬ ਦੇਵੇਗਾ। ਜ਼ਿਕਰਯੋਗ ਹੈ ਕਿ ਬ੍ਰਿਟੇਨ 'ਚ ਸਾਬਕਾ ਜਾਸੂਸ 'ਤੇ ਨਰਵ ਏਜੰਟ ਦੇ ਹਮਲੇ 'ਚ ਰੂਸ ਦੀ ਕਥਿਤ ਸ਼ਮੂਲੀਅਤ ਦਾ ਦੋਸ਼ ਲੱਗਣ ਤੋਂ ਬਾਅਦ ਅਮਰੀਕਾ ਤੇ ਕੈਨੇਡਾ ਨੇ ਉਸ ਦੇ ਡਿਪਲੋਮੈਟਾਂ ਨੂੰ ਬਾਹਰ ਕੱਢ ਦਿੱਤਾ ਹੈ। ਇਸ ਤੋਂ ਇਲਾਵਾ ਯੂਰੋਪੀ ਸੰਘ ਦੇ 14 ਦੇਸ਼ਾਂ ਤੇ ਯੂਕ੍ਰੇਨ ਨੇ ਵੀ ਅਜਿਹਾ ਕਰਨ ਦਾ ਸੰਕੇਤ ਦਿੱਤਾ ਹੈ। ਕੈਨੇਡਾ ਨੇ ਰੂਸ ਦੇ ਚਾਰ ਡਿਪਲੋਮੈਟਾਂ ਨੂੰ ਬਾਹਰ ਕੱਢਣ ਦਾ ਆਦੇਸ਼ ਦਿੱਤਾ ਤੇ ਤਿੰਨ ਹੋਰਾਂ ਨੂੰ ਪਛਾਣ ਪੱਤਰ ਦੇਣ ਤੋਂ ਇਨਕਾਰ ਕਰ ਦਿੱਤਾ। ਵਿਦੇਸ਼ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਦਮ ਬ੍ਰਿਟੇਨ ਨਾਲ ਇਕਜੂਟ ਦਿਖਾਉਣ ਲਈ ਕਦਮ ਚੁੱਕਿਆ ਹੈ।
ਇਸ ਤੋਂ ਪਹਿਲਾਂ ਅਮਰੀਕਾ ਨੇ ਅੱਜ ਰੂਸ ਦੇ 60 ਡਿਪਲੋਮੈਟਾਂ ਨੂੰ ਖੁਫੀਆ ਅਧਿਕਾਰੀ ਦੱਸਦੇ ਹੋਏ ਬਾਹਰ ਕੱਢ ਦਿੱਤਾ। ਇਸ ਦੇ ਨਾਲ ਹੀ ਅਮਰੀਕਾ ਨੇ ਸੀਆਟਲ ਸਥਿਤ ਰੂਸ ਦੇ ਵਪਾਰਕ ਦੂਤਘਰ ਨੂੰ ਬੰਦ ਕਰਨ ਦਾ ਵੀ ਆਦੇਸ਼ ਦਿੱਤਾ ਹੈ। ਅਮਰੀਕਾ ਦੇ ਇਸ ਫੈਸਲੇ ਨੇ ਸ਼ੀਤ ਲੜਾਈ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਬਾਹਰ ਕੱਢੇ ਗਏ ਡਿਪਲੋਮੈਟਾਂ 'ਚੋਂ ਕਰੀਬ 12 ਸੰਯੁਕਤ ਰਾਸ਼ਟਰ 'ਚ ਰੂਸ ਦੇ ਸਥਾਈ ਮਿਸ਼ਨ 'ਚ ਕਾਬਜ਼ ਹਨ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ, ''ਅੱਜ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਨੂੰ ਰੂਸ ਦੇ ਕਰੀਬ 12 ਖੁਫੀਆ ਅਧਿਕਾਰੀਆਂ ਨੂੰ ਬਾਹਰ ਕੱਢਣ ਦਾ ਆਦੇਸ਼ ਦਿੱਤਾ। ਇਸ ਤੋਂ ਇਲਾਵਾ ਸੀਆਟਲ 'ਚ ਰੂਸੀ ਵਾਪਰਕ ਦੂਤਘਰ ਨੂੰ ਬੰਦ ਕਰਨ ਦਾ ਵੀ ਆਦੇਸ਼ ਦਿੱਤਾ ਕਿਉਂਕਿ ਇਹ ਸਾਡੇ ਪਣਡੁੱਬੀ ਤੇ ਬੋਇੰਗ ਦੇ ਅੱਡਿਆਂ ਦੇ ਕਰੀਬ ਹੈ।''
ਖੁਫੀਆ ਏਜੰਸੀਆਂ ਨਾਲ ਜੁੜੇ ਸਾਰੇ ਰੂਸੀ ਡਿਪਲੋਮੈਟਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਦੇਸ਼ ਛੱਡਣ ਲਈ 7 ਦਿਵ ਦਾ ਸਮਾਂ ਦਿੱਤਾ ਗਿਆ ਹੈ। ਇਧਰ ਰੂਸ ਦੇ ਵਿਦੇਸ਼ ਮੰਤਰਾਲੇ ਨੇ ਇਕ ਰਿਪੋਰਟ 'ਚ ਕਿਹਾ, ''ਰੂਸੀ ਡਿਪਲੋਮੈਟਾਂ ਨੂੰ ਬਾਹਰ ਕੱਢਣ ਦੇ ਯੂਰੋਪੀ ਸੰਘ ਤੇ ਨਾਟੋ ਦੇ ਕੁਝ ਦੇਸ਼ਾਂ ਦੇ ਫੈਸਲੇ 'ਤੇ ਅਸੀਂ ਨਿਰਣਾਇਕ ਵਿਰੋਧ ਜ਼ਾਹਿਰ ਕਰਦੇ ਹਾਂ।'' ਮਾਸਕੋ ਨੇ ਇਸ ਨੂੰ 'ਭੜਕਾਉ ਕਦਮ' ਦੱਸਿਆ ਹੈ।


Related News