ਮਾਸਕੋ ਕੰਸਰਟ ਹਾਲ 'ਚ ਅੱਤਵਾਦੀ ਹਮਲਾ: ਹਿਰਾਸਤ 'ਚ ਲਏ ਗਏ 3 ਹੋਰ ਸ਼ੱਕੀ
Tuesday, Mar 26, 2024 - 01:17 PM (IST)

ਮਾਸਕੋ (ਵਾਰਤਾ)- ਰੂਸ ਦੀ ਬਾਸਮਾਨ ਜ਼ਿਲ੍ਹਾ ਅਦਾਲਤ ਨੇ ਸੋਮਵਾਰ ਨੂੰ ਮਾਸਕੋ ਦੇ ਉਪਨਗਰ 'ਚ ਇਕ ਕੰਸਰਟ ਹਾਲ 'ਤੇ ਸ਼ੁੱਕਰਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ ਸ਼ਾਮਲ 3 ਹੋਰ ਲੋਕਾਂ ਨੂੰ ਹਿਰਾਸਤ 'ਚ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਿਰਾਸਤ ਵਿਚ ਲਏ ਗਏ ਲੋਕ ਇਕੋ ਪਰਿਵਾਰ ਦੇ ਮੈਂਬਰ ਹਨ। ਇਸ ਵਿੱਚ ਇਸਰੋਇਲ ਇਸਲੋਮੋਵ ਅਤੇ ਉਸਦੇ 2 ਪੁੱਤਰ ਦਿਲੋਵਰ ਇਸਲੋਮੋਵ ਅਤੇ ਅਮੀਚੋਨ ਇਸਲੋਮੋਵ ਸ਼ਾਮਲ ਹਨ। ਇਨ੍ਹਾਂ ਲੋਕਾਂ 'ਤੇ ਸਮੂਹਿਕ ਅੱਤਵਾਦ ਦਾ ਦੋਸ਼ ਹੈ ਅਤੇ ਇਨ੍ਹਾਂ ਨੂੰ 22 ਮਈ ਤੱਕ ਹਿਰਾਸਤ 'ਚ ਰੱਖਿਆ ਜਾਵੇਗਾ। ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਜਾਂਚ ਕਮੇਟੀ ਦੇ ਚੇਅਰਮੈਨ ਅਲੈਗਜ਼ੈਂਡਰ ਬੈਸਟਰਿਕਿਨ ਨੇ ਕਿਹਾ ਕਿ ਇਸਲਾਮੋਵ ਨੇ ਅੱਤਵਾਦੀਆਂ ਨੂੰ 'ਰਹਿਣ ਲਈ ਇੱਕ ਅਪਾਰਟਮੈਂਟ, ਆਵਾਜਾਈ ਲਈ ਇੱਕ ਕਾਰ ਅਤੇ ਪੈਸੇ ਟਰਾਂਸਫਰ ਕੀਤੇ।' ਜਾਂਚ ਮੁਤਾਬਕ ਇਸਲਾਮੋਵ ਭਰਾਵਾਂ ਨੂੰ 2024 ਦੀ ਸ਼ੁਰੂਆਤ 'ਚ ਅੱਤਵਾਦੀ ਸਮੂਹ 'ਚ ਸ਼ਾਮਲ ਕੀਤਾ ਗਿਆ ਸੀ। ਸਥਾਨਕ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸਲਾਮੋਵ ਦਾ ਜਨਮ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿੱਚ ਹੋਇਆ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਘਰ 'ਚੋਂ ਮਿਲੀਆਂ 4 ਲੋਕਾਂ ਦੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ
ਇਸਰੋਇਲ ਕੋਲ ਤਜ਼ਾਕਿਸਤਾਨੀ ਨਾਗਰਿਕਤਾ ਅਤੇ ਇੱਕ ਰੂਸੀ ਨਿਵਾਸ ਪਰਮਿਟ ਹੈ, ਜਦੋਂ ਕਿ ਦਿਲੋਵਰ ਅਤੇ ਅਮੀਚੋਨ ਦੋਵੇਂ ਰੂਸੀ ਨਾਗਰਿਕ ਹਨ ਅਤੇ ਟੈਕਸੀ ਡਰਾਈਵਰ ਵਜੋਂ ਕੰਮ ਕਰਦੇ ਹਨ। ਫਿਲਹਾਲ ਅਮੀਚੋਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਪਹਿਲਾਂ ਅੱਤਵਾਦੀ ਹਮਲੇ ਨਾਲ ਜੁੜੇ 11 ਸ਼ੱਕੀਆਂ ਦੀ ਗ੍ਰਿਫ਼ਤਾਰੀ ਦੀ ਸੂਚਨਾ ਦਿੱਤੀ ਸੀ, ਜਿਨ੍ਹਾਂ ਵਿੱਚੋਂ 4 ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਮਾਸਕੋ ਦੇ ਉਪਨਗਰ ਇਲਾਕੇ 'ਚ ਕ੍ਰੋਕਸ ਸਿਟੀ ਹਾਲ 'ਚ ਅੱਤਵਾਦੀ ਹਮਲਾ ਹੋਇਆ ਸੀ, ਜਿਸ ਕਾਰਨ ਹੁਣ ਤੱਕ 139 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 182 ਜ਼ਖ਼ਮੀ ਹੋ ਗਏ ਹਨ।
ਇਹ ਵੀ ਪੜ੍ਹੋ: ਹੁਣ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ, ਲੱਗੀ ਪਾਬੰਦੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।