ਰੂਸ ਦੇ ਕਬਜ਼ੇ ਵਾਲੇ ਖੇਤਰਾਂ ''ਚ ਰਾਏਸ਼ੁਮਾਰੀ ਵਿਚਕਾਰ ਮਾਸਕੋ ਦੀ ਫੌਜ ਨੇ ਯੂਕ੍ਰੇਨ ''ਤੇ ਕੀਤੇ ਤਾਜ਼ਾ ਹਮਲੇ

Saturday, Sep 24, 2022 - 06:11 PM (IST)

ਰੂਸ ਦੇ ਕਬਜ਼ੇ ਵਾਲੇ ਖੇਤਰਾਂ ''ਚ ਰਾਏਸ਼ੁਮਾਰੀ ਵਿਚਕਾਰ ਮਾਸਕੋ ਦੀ ਫੌਜ ਨੇ ਯੂਕ੍ਰੇਨ ''ਤੇ ਕੀਤੇ ਤਾਜ਼ਾ ਹਮਲੇ

ਕੀਵ (ਏਜੰਸੀ)- ਯੂਕ੍ਰੇਨ ਵਿਚ ਰੂਸ ਦੇ ਕਬਜ਼ੇ ਵਾਲੇ ਖੇਤਰਾਂ ਵਿਚ ਮਾਸਕੋ ਵੱਲੋਂ ਸਪਾਂਸਰ ਕੀਤੀ ਗਈ ਰਾਏਸ਼ੁਮਾਰੀ ਦੇ ਵਿਚਕਾਰ ਰੂਸੀ ਬਲਾਂ ਨੇ ਸ਼ਨੀਵਾਰ ਨੂੰ ਯੂਕ੍ਰੇਨ ਦੇ ਸ਼ਹਿਰਾਂ 'ਤੇ ਤਾਜ਼ਾ ਹਮਲੇ ਕੀਤੇ। ਜ਼ਾਪੋਰੀਜ਼ੀਆ ਦੇ ਗਵਰਨਰ ਓਲੇਕਸੈਂਡਰ ਸਟਾਰੁਖ ਨੇ ਕਿਹਾ ਕਿ ਰੂਸ ਨੇ ਡਨਿਪਰ ਰਿਵਰ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਅਤੇ ਇੱਕ ਮਿਜ਼ਾਈਲ ਇੱਕ ਅਪਾਰਟਮੈਂਟ ਬਿਲਡਿੰਗ 'ਤੇ ਲੱਗੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਰੂਸੀ ਬਲਾਂ ਨੇ ਯੂਕ੍ਰੇਨ ਦੇ ਹੋਰ ਖੇਤਰਾਂ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਰਿਹਾਇਸ਼ੀ ਇਮਾਰਤਾਂ 'ਤੇ ਹਮਲੇ ਕੀਤੇ।

ਬ੍ਰਿਟੇਨ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਰੂਸ ਨੇ ਉੱਤਰ-ਪੂਰਬੀ ਯੂਕ੍ਰੇਨ 'ਚ ਸਿਵਰਸਕੀ ਡੋਨੇਟਸ ਨਦੀ 'ਤੇ ਬਣੇ ਪੇਚੇਨਿਹੀ ਡੈਮ 'ਤੇ ਹਮਲੇ ਕੀਤੇ। ਇਸ ਤੋਂ ਪਹਿਲਾਂ ਵੀ ਕ੍ਰਿਵੀ ਰਿਹ ਦੇ ਨੇੜੇ ਇੱਕ ਜਲ ਭੰਡਾਰ 'ਤੇ ਬਣੇ ਇੱਕ ਬੰਨ੍ਹ 'ਤੇ ਹਮਲਾ ਕੀਤਾ ਗਿਆ ਸੀ ਜਿਸ ਨਾਲ ਇਨਹੂਲੇਟਸ ਨਦੀ ਵਿੱਚ ਹੜ੍ਹ ਆ ਗਿਆ ਸੀ। ਇਸ ਦੌਰਾਨ ਰੂਸ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਕ੍ਰੇਮਲਿਨ ਵੱਲੋਂ ਸਪਾਂਸਰ ਰਾਏਸ਼ੁਮਾਰੀ ਜਾਰੀ ਹੈ, ਜਿਸ ਨੂੰ ਯੂਕ੍ਰੇਨ ਅਤੇ ਉਸਦੇ ਪੱਛਮੀ ਸਹਿਯੋਗੀ ਜਾਅਲੀ ਅਤੇ ਗੈਰ-ਕਾਨੂੰਨੀ ਕਹਿ ਰਹੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਮਾਸਕੋ, ਨਿਵਾਸੀਆਂ ਦੇ ਫੈਸਲੇ ਦਾ ਸਵਾਗਤ ਕਰੇਗਾ। ਇਹ ਇਸ ਗੱਲ ਦਾ ਸੰਕੇਤ ਹੈ ਕਿ ਰਾਏਸ਼ੁਮਾਰੀ ਖ਼ਤਮ ਹੁੰਦੇ ਹੀ ਕ੍ਰੇਮਲਿਨ ਤੁਰੰਤ ਉਨ੍ਹਾਂ ਖੇਤਰਾਂ ਦਾ ਕਬਜ਼ਾ ਸਥਾਪਤ ਕਰ ਲਵੇਗਾ।


author

cherry

Content Editor

Related News