ਮਾਸਕੋ ''ਚ 200 ਯਾਤਰੀਆਂ ਨੂੰ ਲਿਜਾ ਰਹੇ ਬੋਇੰਗ 777 ਦੀ ਐਮਰਜੈਂਸੀ ਲੈਂਡਿੰਗ

02/28/2020 4:04:53 PM

ਮਾਸਕੋ (ਬਿਊਰੋ): ਮਾਸਕੋ ਤੋਂ ਬੈਂਕਾਕ ਲਈ ਉਡਾਣ ਭਰਨ ਵਾਲੇ ਇਕ ਬੋਇੰਗ 777 ਯਾਤਰੀ ਜਹਾਜ਼ ਦੀ ਸ਼ੁੱਕਰਵਾਰ ਨੂੰ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਹ ਯਾਤਰੀ ਜਹਾਜ਼ ਮਾਸਕੇ ਦੇ ਵਿਨੁਕੋਵੋ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ ਗਿਆ। ਇਸ ਜਹਾਜ਼ ਵਿਚ 200 ਯਾਤਰੀ ਸਵਾਰ ਸਨ। ਫਿਲਹਾਲ ਸਾਰੇ ਯਾਤਰੀ ਸੁਰੱਖਿਅਤ ਹਨ। ਜਾਣਕਾਰੀ ਮੁਤਾਬਕ ਬੋਇੰਗ 777 ਯਾਤਰੀ ਜਹਾਜ਼ ਵਿਚ ਅਚਾਨਕ ਖਰਾਬੀ ਆਉਣ ਕਾਰਨ ਉਸ ਨੂੰ ਵਿਨੁਕੋਵੋ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ ਗਿਆ। 

ਜਾਣਕਾਰੀ ਵਿਚ ਅੱਗੇ ਦੱਸਿਆ ਗਿਆ ਕਿ ਜਹਾਜ਼ ਦੀ ਕਾਕਪਿਟ ਵਿੰਡੋ ਨੁਕਸਾਨੀ ਗਈ ਸੀ। ਇਸ ਦੇ ਬਾਅਦ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ। ਪਾਇਲਟ ਦੀ ਐਮਰਜੈਂਸੀ ਲੈਂਡਿੰਗ ਦੀ ਅਪੀਲ 'ਤੇ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਇਸ ਦੇ ਬਾਅਦ ਫਾਇਰ ਟੈਂਡਰਸ ਦੀ ਮੌਜੂਦਗੀ ਫਲਾਈਟ ਵਿਚੋਂ ਸਾਰੇ ਯਾਤਰੀਆਂ ਨੂੰ ਕੱਢ ਲਿਆ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਰੂਪ ਨਾਲ ਉਤਰਿਆ ਅਤੇ ਪਾਰਕਿੰਗ ਵਿਚ ਲਿਜਾਇਆ ਗਿਆ। ਕਜਾਖ ਹਵਾਈ ਸਪੇਸ TASS ਸਮਾਚਾਰ ਏਜੰਸੀ ਨੇ ਪਹਿਲਾਂ ਸੂਚਨਾ ਦਿੱਤੀ।


Vandana

Content Editor

Related News