ਮੋਰਟਾਰ ਸ਼ੈੱਲ ''ਚ ਧਮਾਕਾ, ਤਿੰਨ ਮਾਸੂਮਾਂ ਦੀ ਮੌਤ

Monday, Dec 02, 2024 - 01:40 PM (IST)

ਪੇਸ਼ਾਵਰ (ਪੀ. ਟੀ. ਆਈ.)- ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਸੋਮਵਾਰ ਨੂੰ ਮੋਰਟਾਰ ਸ਼ੈੱਲ ਵਿਚ ਧਮਾਕਾ ਹੋਣ ਕਾਰਨ ਦੋ ਭਰਾਵਾਂ ਸਮੇਤ ਘੱਟੋ-ਘੱਟ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਹ ਦਰਦਨਾਕ ਘਟਨਾ ਬੰਨੂ ਦੇ ਵਜ਼ੀਰ ਸਬ ਡਿਵੀਜ਼ਨ ਦੇ ਜਾਨੀਖੇਲ ਇਲਾਕੇ ਵਿੱਚ ਵਾਪਰੀ।

ਪੜ੍ਹੋ ਇਹ ਅਹਿਮ ਖ਼ਬਰ-  ਡੌਂਕੀ ਲਗਾ ਕੇ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਭਾਰੀ ਵਾਧਾ

ਸਥਾਨਕ ਸੂਤਰਾਂ ਨੇ ਦੱਸਿਆ ਕਿ ਬੱਚੇ ਮਦਰੱਸੇ ਤੋਂ ਘਰ ਜਾ ਰਹੇ ਸਨ ਜਦੋਂ ਮੋਰਟਾਰ ਦੇ ਗੋਲੇ 'ਚ ਧਮਾਕਾ ਹੋਇਆ ਅਤੇ ਦੋ ਭਰਾਵਾਂ ਸਮੇਤ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਮੋਰਟਾਰ ਦਾ ਗੋਲਾ ਇੱਕ ਸੁੰਨਸਾਨ ਖੇਤਰ ਵਿੱਚ ਪਿਆ ਸੀ। ਬੱਚਿਆਂ ਨੇ ਇਸ ਨੂੰ ਖਿਡੌਣਾ ਸਮਝ ਕੇ ਚੁੱਕ ਲਿਆ, ਜਿਸ ਨਾਲ ਜ਼ੋਰਦਾਰ ਧਮਾਕਾ ਹੋ ਗਿਆ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਉੱਤਰ-ਪੱਛਮੀ ਪਾਕਿਸਤਾਨ ਵਿੱਚ ਦਰਜਨਾਂ ਬੱਚੇ ਅਤੀਤ ਵਿੱਚ ਅਜਿਹੇ ਮੋਰਟਾਰ ਗੋਲਿਆਂ ਨਾਲ ਖੇਡਦੇ ਹੋਏ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਜੋ ਅਸਲ ਵਿਚ ਵਿਸਫੋਟਕ ਯੰਤਰ ਸਨ।
1980 ਦੇ ਦਹਾਕੇ ਦੌਰਾਨ ਸੋਵੀਅਤ ਫੌਜਾਂ ਦੁਆਰਾ ਗੁਆਂਢੀ ਅਫਗਾਨਿਸਤਾਨ ਵਿੱਚ "ਖਿਡੌਣੇ" ਬੰਬ ਸੁੱਟੇ ਗਏ ਸਨ ਜੋ ਉਨ੍ਹਾਂ ਦੇ ਹਮਲੇ ਦਾ ਵਿਰੋਧ ਕਰਨ ਵਾਲਿਆਂ ਵਿਰੁੱਧ ਹਥਿਆਰ ਵਜੋਂ  ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Vandana

Content Editor

Related News