ਮੋਰੱਕੋ : ''ਗੈਰ-ਕਾਨੂੰਨੀ ਪ੍ਰਵਾਸ ਆਪਰੇਸ਼ਨ'' ਚਲਾਉਣ ਦੇ ਦੋਸ਼ ''ਚ ਫੜੇ ਗਏ 11 ਲੋਕ

11/23/2019 11:00:46 AM

ਰਬਾਤ— ਮੋਰੱਕੋ 'ਚ ਸੁਰੱਖਿਆ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਪੂਰਬੀ ਸ਼ਹਿਰ ਔਜਦਾ 'ਚ ਗੈਰ-ਕਾਨੂੰਨੀ ਪ੍ਰਵਾਸ ਆਪਰੇਸ਼ਨ ਚਲਾਉਣ ਦੇ ਦੋਸ਼ 'ਚ 11 ਸ਼ੱਕੀ ਉਪ-ਸਹਾਰਾ ਅਫਰੀਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੋਰੱਕੋ ਦੀ ਪੁਲਸ ਨੇ ਇਕ ਇੰਟਰਵਿਊ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ।

ਸੁਰੱਖਿਆ ਕਰਮਚਾਰੀਆਂ ਨੇ ਗੈਰ ਕਾਨੂੰਨੀ ਪ੍ਰਵਾਸ ਖਿਲਾਫ ਲੜਾਈ ਤਹਿਤ 5 ਘਰਾਂ 'ਤੇ ਛਾਪੇ ਮਾਰੇ, ਜਿੱਥੇ 15 ਔਰਤਾਂ ਸਣੇ ਵੱਖ-ਵੱਖ ਅਫਰੀਕੀ ਦੇਸ਼ਾਂ ਦੇ 75 ਪ੍ਰਵਾਸੀ ਮੌਜੂਦ ਸਨ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ 'ਚੋਂ 5 ਲੋਕ ਗੈਰ-ਕਾਨੂੰਨੀ ਪ੍ਰਵਾਸ ਕਰਵਾਉਣ 'ਚ ਕਿਰਿਆਸ਼ੀਲ ਹਨ ਅਤੇ ਸਾਰੇ ਯੂਰਪ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੇ ਇਲਾਵਾ ਸ਼ਰਾਬ ਅਤੇ ਗਾਂਜਾ ਦੀ ਤਸਕਰੀ 'ਚ ਸ਼ਾਮਲ ਹੋਣ ਕਾਰਨ 6 ਹੋਰ ਲੋਕ ਵੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਅਫਰੀਕੀ ਦੇਸ਼ਾਂ 'ਚ ਅਸ਼ਾਂਤੀ ਅਤੇ ਗਰੀਬੀ ਕਾਰਨ ਹਜ਼ਾਰਾਂ ਪ੍ਰਵਾਸੀ ਜ਼ਮੀਨ ਅਤੇ ਸਮੁੰਦਰ ਰਸਤੇ ਤੋਂ ਮੋਰੱਕੋ ਹੁੰਦੇ ਹੋਏ ਯੂਰਪ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ।


Related News