ਅਮਰੀਕਾ, ਬ੍ਰਿਟੇਨ ਦੇ ਬਾਅਦ ਹੁਣ ਮੋਰੱਕੋ ਨੇ ਵੀ ਚੀਨ ਲਈ ਉਡਾਣਾਂ ਕੀਤੀਆਂ ਰੱਦ

Friday, Jan 31, 2020 - 11:14 AM (IST)

ਅਮਰੀਕਾ, ਬ੍ਰਿਟੇਨ ਦੇ ਬਾਅਦ ਹੁਣ ਮੋਰੱਕੋ ਨੇ ਵੀ ਚੀਨ ਲਈ ਉਡਾਣਾਂ ਕੀਤੀਆਂ ਰੱਦ

ਰਬਾਟ (ਵਾਰਤਾ): ਮੋਰੱਕੋ ਦੀ ਰੋਇਲ ਏਅਰ ਮੇਰਾਕ (RAM) ਏਅਰਲਾਈਨਜ਼ ਨੇ ਸ਼ੁੱਕਰਵਾਰ ਨੂੰ ਚੀਨ ਲਈ ਉਡਾਣਾਂ ਰੱਦ ਕਰਨ ਦਾ ਫੈਸਲਾ ਲਿਆ। ਸਥਾਨਕ ਸਮਾਚਾਰ ਏਜੰਸੀ ਨੇ ਆਰ.ਏ.ਐੱਮ. ਦੇ ਹਵਾਲੇ ਨਾਲ ਇਸ ਦੀ ਜਾਣਕਾਰੀ ਦਿੱਤੀ। ਆਰ.ਏ.ਐੱਮ. ਦੇ ਬਿਆਨ ਦੇ ਮੁਤਾਬਕ ਉਡਾਣਾਂ ਰੱਦ ਹੋਣ ਦਾ ਕਾਰਨ ਭਾਵੇਂਕਿ ਕੋਰੋਨਾਵਾਇਰਸ ਦਾ ਫੈਲਣਾ ਨਹੀਂ ਦੱਸਿਆ ਗਿਆ ਹੈ ਪਰ ਇਸ ਦੇ ਕਾਰਨ ਮੰਗ ਘੱਟ ਹੋਣ ਕਾਰਨ ਉਡਾਣਾਂ ਰੱਦ ਕਰਨ ਦਾ ਫੈਸਲਾ ਲਿਆ ਗਿਆ। 

ਇਸ ਤੋਂ ਪਹਿਲਾਂ ਅਮਰੇਕਿਨ ਏਅਰਲਾਈਨਜ਼, ਯੂਨਾਈਟਿਡ ਏਅਰਲਾਈਨਜ਼, ਬ੍ਰਿਟਿਸ਼ ਏਅਰਲਾਈਨਜ਼, ਲੁਫਥਾਂਸਾ ਏਅਰਲਾਈਨਜ਼, ਏਅਰ ਇੰਡੀਆ, ਏਅਰ ਕੈਨੇਡਾ ਸਮੇਤ ਹੋਰ ਹਵਾਈ ਕੰਪਨੀਆਂ ਨੇ ਵੀ ਚੀਨ ਆਉਣ-ਜਾਣ ਵਾਲੀਆਂ ਉਡਾਣਾਂ ਰੱਦ ਕਰਨ ਦਾ ਫੈਸਲਾ ਕੀਤਾ ਸੀ। ਜ਼ਿਕਰਯੋਗ ਹੈ ਕਿਹ ਚੀਨ ਸਮੇਤ 18 ਦੇਸ਼ਾਂ ਵਿਚ ਕੋਰੋਨਾਵਾਇਰਸ ਦੇ ਕਰੀਬ 8 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਵਿਸ਼ਵ ਸਿਹਤ ਸੰਗਠਨ ਨੇ ਵੀਰਵਾਰ ਨੂੰ ਇਸ ਨੂੰ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਐਲਾਨ ਕਰ ਦਿੱਤਾ।


author

Vandana

Content Editor

Related News