ਅਮਰੀਕਾ ''ਚ ਲੱਖਾਂ ਨਸ਼ੀਲੀਆਂ ਗੋਲੀਆਂ ਜ਼ਬਤ ਹੋਣ ਦੇ ਨਾਲ ਹੋਈਆਂ 800 ਤੋਂ ਵੱਧ ਗ੍ਰਿਫਤਾਰੀਆਂ
Friday, Oct 01, 2021 - 09:37 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਡਰੱਗ ਇਨਫੋਰਸਮੈਂਟ ਏਜੰਸੀ (ਡੀ.ਈ.ਏ.) ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਏਜੰਸੀ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਈ.ਏ. ਨੇ ਤਕਰੀਬਨ 1.8 ਮਿਲੀਅਨ ਫੈਂਟਾਨਾਈਲ ਦੀਆਂ ਗੋਲੀਆਂ ਅਤੇ ਲਗਭਗ 1,570 ਪੌਂਡ ਫੈਂਟਾਨਾਈਲ ਪਾਊਡਰ ਜ਼ਬਤ ਕੀਤਾ ਹੈ ਜੋ ਕਿ 7,00,000 ਤੋਂ ਵੱਧ ਲੋਕਾਂ ਨੂੰ ਮਾਰਨ ਅਤੇ ਲੱਖਾਂ ਹੋਰ ਨਸ਼ੀਲੀਆਂ ਗੋਲੀਆਂ ਬਣਾਉਣ ਲਈ ਕਾਫੀ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ
ਇਹ ਸਫਲਤਾ ਏਜੰਸੀ ਦੁਆਰਾ ਦੇਸ਼ ਭਰ 'ਚ ਅਪਰਾਧਿਕ ਡਰੱਗ ਨੈਟਵਰਕਾਂ ਨੂੰ ਨਿਸ਼ਾਨਾ ਬਣਾਉਣ ਲਈ ਦੋ ਮਹੀਨਿਆਂ ਦੀ ਕੋਸ਼ਿਸ਼ ਦਾ ਹਿੱਸਾ ਹੈ। ਨਿਆਂ ਵਿਭਾਗ ਦੇ ਅਨੁਸਾਰ ਇਸ ਮੁਹਿੰਮ ਦੇ ਨਤੀਜੇ ਵਜੋਂ 810 ਲੋਕਾਂ ਨੂੰ ਗ੍ਰਿਫਤਾਰ ਕੀਤਾ ਵੀ ਕੀਤਾ ਗਿਆ ਹੈ ਅਤੇ ਲਗਭਗ 8,843 ਪੌਂਡ ਮੈਥਮਫੇਟਾਮਾਈਨ, 1,440 ਪੌਂਡ ਕੋਕੀਨ ਅਤੇ 158 ਹਥਿਆਰ ਵੀ ਜ਼ਬਤ ਕੀਤੇ ਗਏ ਹਨ। ਇਸ ਮਾਮਲੇ 'ਚ ਵਿਭਾਗ ਵੱਲੋਂ ਅਗਲੀ ਕਾਰਵਾਈ ਵੀ ਜਾਰੀ ਹੈ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰਯਾਗਰਾਜ 'ਚ ਕੀਤੀ 'ਸਵੱਛ ਭਾਰਤ ਮਿਸ਼ਨ 2.0' ਦੀ ਸ਼ੁਰੂਆਤ
ਡੀ.ਈ.ਏ. ਦੇ ਅਧਿਕਾਰੀ ਐਨ ਮਿਲਗਰਾਮ ਨੇ ਦੱਸਿਆ ਕਿ ਏਜੰਸੀ ਨੇ 3 ਅਗਸਤ ਨੂੰ ਦੇਸ਼ ਭਰ 'ਚ ਨਸ਼ਿਆਂ ਦੀ ਭਾਲ ਸ਼ੁਰੂ ਕੀਤੀ ਸੀ, ਜੋ ਕਿ ਨਸ਼ੇ ਦੀ ਓਵਰਡੋਜ਼ ਕਾਰਨ ਹੁੰਦੀਆਂ ਮੌਤਾਂ ਅਤੇ ਨਸ਼ੀਲੇ ਪਦਾਰਥਾਂ ਦੀ ਵਜ੍ਹਾ ਨਾਲ ਹਿੰਸਾ 'ਚ ਵਾਧੇ ਕਾਰਨ ਸ਼ੁਰੂ ਹੋਈ ਸੀ। ਡੀ.ਈ.ਏ. ਦੀ ਇਸ ਕਾਰਵਾਈ ਕਾਰਨ ਲੱਖਾਂ ਨਸ਼ੀਲੀਆਂ ਗੋਲੀਆਂ ਅਮਰੀਕੀ ਦੀਆਂ ਗਲੀਆਂ 'ਚ ਜਾਣ ਤੋਂ ਰੋਕੀਆਂ ਗਈਆਂ ਹਨ, ਜੋ ਕਿ ਨਾਗਰਿਕਾਂ ਲਈ ਮਾਰੂ ਸਾਬਤ ਹੋ ਸਕਦੀਆਂ ਸਨ।
ਇਹ ਵੀ ਪੜ੍ਹੋ : ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਅਕਾਲੀ ਦਲ ਦੀ ਹਮਾਇਤ ਦਾ ਐਲਾਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।