ਨਿਊਨੀਸ਼ੀਆ ਦੇ ਸਮੁੰਦਰੀ ਤੱਟ ਨੇੜੇ 50 ਤੋਂ ਵਧੇਰੇ ਪ੍ਰਵਾਸੀ ਡੁੱਬੇ

05/18/2021 9:57:19 PM

ਟਿਊਨੀਸ਼-ਟਿਊਨੀਸ਼ੀਆ ਦੇ ਸਮੁੰਦਰੀ ਤੱਟ ਨੇੜੇ 50 ਤੋਂ ਵਧੇਰੇ ਪ੍ਰਵਾਸੀ ਡੁੱਬ ਗਏ ਜਦਕਿ 33 ਹੋਰ ਲੋਕਾਂ ਨੂੰ ਇਕ ਈਂਧਨ ਮੰਚ (ਆਇਲ ਪਲੇਟਫਾਰਮ) ਦੇ ਕਾਮਿਆਂ ਨੇ ਬਚਾ ਲਿਆ। ਰੱਖਿਆ ਮੰਤਰਾਲਾ ਦੇ ਬੁਲਾਰੇ ਮੁਹੰਮਦ ਜੇਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਟਿਊਨੀਸ਼ੀਆ ਦੇ ਦੱਖਣੀ ਪੂਰਬੀ ਤੱਕ ਐਸਫੈਕਸ ਕੋਲ ਸੋਮਵਾਰ ਨੂੰ ਪ੍ਰਵਾਸੀਆ ਨੂੰ ਲਿਜਾ ਰਹੀ ਕਿਸ਼ਤੀ ਡੁੱਬ ਗਈ। ਉਨ੍ਹਾਂ ਨੇ ਕਿਹਾ ਕਿ ਲਾਪਤਾ ਯਾਤਰੀਆਂ ਦੀ ਭਾਲ ਲਈ ਨੇਵੀ ਜਹਾਜ਼ ਦੇ ਪੋਤਾਂ ਨੂੰ ਰਵਾਨਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ-ਹੁਣ ਫਰਿੱਜ 'ਚ 1 ਮਹੀਨੇ ਤੱਕ ਸਟੋਰ ਕੀਤੀ ਜਾ ਸਕਦੀ ਹੈ ਇਹ ਕੋਰੋਨਾ ਵੈਕਸੀਨ

ਅੰਤਰਰਾਸ਼ਟਰੀ ਇਮੀਗ੍ਰੇਸ਼ਨ ਸੰਗਠਨ ਦੇ ਮੈਡੀਟੇਰੀਅਨ ਕੋਆਰਡੀਨੇਸ਼ਨ ਦਫਤਰ ਦੇ ਬੁਲਾਰੇ ਫਲਾਵੀਓ ਡੀ ਗਿਆਕੋਮੋ ਨੇ ਟਵਿੱਟਰ 'ਤੇ ਕਿਹਾ ਕਿ ਬਚਾਏ ਗਏ ਸਾਰੇ 33 ਲੋਕ ਬੰਗਲਾਦੇਸ਼ ਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸ਼ਤੀ ਐਤਵਾਰ ਨੂੰ ਲੀਬੀਆ ਦੇ ਜਵਾਰਾ ਤੋਂ ਰਵਾਨਾ ਹੋਈ ਸੀ। ਇਸ ਘਟਨਾ 'ਚ ਇਮੀਗ੍ਰੇਸ਼ਨ ਸੰਗਠਨ ਦੇ ਬੁਲਾਰੇ ਰਿਆਦ ਕਾਧੀ ਨੇ ਕਿਹਾ ਕਿ ਬਚੇ ਲੋਕਾਂ ਨੇ ਦੱਸਿਆ ਕਿ ਕਿਸ਼ਤੀ ਜਦ ਲੀਬੀਆ ਤੋਂ ਰਵਾਨਾ ਹੋਈ ਤਾਂ ਉਸ 'ਚ 90 ਲੋਕ ਸਵਾਰ ਸਨ। ਯੂਰਪ ਜਾਣ ਵਾਲੇ ਪ੍ਰਵਾਸੀ ਲੋਕ ਅਸਕਰ ਲੀਬੀਆ ਤੋਂ ਰਵਾਨਾ ਹੁੰਦੇ ਹਨ ਅਤੇ ਉਨ੍ਹਾਂ ਨੂੰ ਖਤਰਨਾਕ ਮੈਡੀਟੇਰੀਅਨ ਪਾਰ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ-WHO ਨੇ ਸੀਰਮ ਇੰਸਟੀਚਿਊਟ ਨੂੰ ਯਾਦ ਦਿਵਾਇਆ 'ਕੋਵੈਕਸ' ਲਈ ਕੀਤਾ ਵਾਅਦਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News