ਇੰਗਲੈਂਡ ਦੀ ਯੂਰੋ 2020 ''ਚ ਯੂਕਰੇਨ ''ਤੇ ਜਿੱਤ ਨੂੰ 20 ਮਿਲੀਅਨ ਤੋਂ ਵੱਧ ਲੋਕਾਂ ਨੇ ਟੀਵੀ ''ਤੇ ਵੇਖਿਆ

Monday, Jul 05, 2021 - 04:14 PM (IST)

ਇੰਗਲੈਂਡ ਦੀ ਯੂਰੋ 2020 ''ਚ ਯੂਕਰੇਨ ''ਤੇ ਜਿੱਤ ਨੂੰ 20 ਮਿਲੀਅਨ ਤੋਂ ਵੱਧ ਲੋਕਾਂ ਨੇ ਟੀਵੀ ''ਤੇ ਵੇਖਿਆ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਰੋ 2020 ਦੌਰਾਨ ਪਿਛਲੇ ਦਿਨੀਂ ਹੋਈ ਇੰਗਲੈਂਡ ਦੀ ਯੂਕਰੇਨ 'ਤੇ ਹੋਈ 4-0 ਦੀ ਜਿੱਤ ਨੂੰ ਰਿਕਾਰਡ ਪੱਧਰ 'ਤੇ ਤਕਰੀਬਨ 20.9 ਮਿਲੀਅਨ ਲੋਕਾਂ ਨੇ ਟੀਵੀ 'ਤੇ ਲਾਈਵ ਵੇਖਿਆ। ਫੁੱਟਬਾਲ ਪ੍ਰਸ਼ੰਸਕਾਂ ਦੀ 81.8% ਗਿਣਤੀ ਨਾਲ ਇਹ ਇਸ ਸਾਲ ਦਾ ਸਭ ਤੋਂ ਵੱਧ ਵੇਖਿਆ ਲਾਈਵ ਟੀਵੀ ਪ੍ਰੋਗਰਾਮ ਬਣ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਯੂਕੇ: ਮਹਾਰਾਣੀ ਐਲਿਜ਼ਾਬੈਥ ਨੇ ਐੱਨ ਐੱਚ ਐੱਸ ਨੂੰ ਕੀਤਾ 'ਜਾਰਜ ਕਰਾਸ' ਨਾਲ ਸਨਮਾਨਿਤ

ਰੋਮ ਵਿੱਚ ਯੂਕਰੇਨ ਵਿਰੁੱਧ ਮੈਚ ਦੌਰਾਨ ਹੈਰੀ ਕੇਨ ਨੇ ਦੋ ਅਤੇ ਹੈਰੀ ਮੈਗੁਏਰ ਅਤੇ ਜੌਰਡਨ ਹੈਂਡਰਸਨ ਨੇ ਦੋ ਗੋਲ ਕੀਤੇ, ਜਿਹਨਾਂ ਦੀ ਬਦੋਲਤ ਇੰਗਲੈਂਡ 1996 ਤੋਂ ਬਾਅਦ ਯੂਰਪੀਅਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਪਹੁੰਚਿਆ। ਟੀਵੀ ਦੇ ਇਲਾਵਾ ਇਸ ਮੈਚ ਨੂੰ ਬੀ ਬੀ ਸੀ ਆਈ ਪਲੇਅਰ ਅਤੇ ਬੀ ਬੀ ਸੀ ਸਪੋਰਟ ਵੈਬਸਾਈਟ 'ਤੇ ਵੀ 5.2 ਮਿਲੀਅਨ ਲੋਕਾਂ ਨੇ ਲਾਈਵ ਸਟ੍ਰੀਮ 'ਚ ਵੇਖਿਆ। ਇਸ ਜਿੱਤ ਦੇ ਬਾਅਦ ਇੰਗਲੈਂਡ ਦਾ ਸਾਹਮਣਾ ਸੈਮੀਫਾਈਨਲ ਵਿੱਚ ਡੈਨਮਾਰਕ ਨਾਲ ਹੋਵੇਗਾ। ਟੀਵੀ 'ਤੇ ਮੈਚ ਵੇਖਣ ਦੇ ਨਾਲ ਹੀ ਜਿੱਤ ਉਪਰੰਤ ਹਜਾਰਾਂ ਲੋਕਾਂ ਨੇ ਇੰਗਲੈਂਡ ਦੀਆਂ ਸੜਕਾਂ 'ਤੇ ਉੱਤਰ ਕੇ ਵੀ ਜਸ਼ਨ ਮਨਾਏ।


author

Vandana

Content Editor

Related News