ਪਾਕਿ 'ਚ ਐਂਟੀ ਕੋਵਿਡ-19 ਟੀਕੇ ਦੀਆਂ ਦਿੱਤੀਆਂ ਗਈਆਂ 10 ਕਰੋੜ ਤੋਂ ਵੱਧ ਖੁਰਾਕਾਂ
Sunday, Oct 24, 2021 - 02:26 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਵਿੱਚ ਨੌਂ ਮਹੀਨਿਆਂ ਵਿੱਚ ਕੋਵਿਡ-19 ਵੈਕਸੀਨ ਦੀਆਂ 10 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਜਾਣਕਾਰੀ ਐਤਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਤੋਂ ਸਾਹਮਣੇ ਆਈ। ਸਿਹਤ ਮੰਤਰਾਲੇ ਮੁਤਾਬਕ, 3.82 ਕਰੋੜ ਤੋਂ ਵੱਧ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਹੋਈਆਂ ਹਨ ਜਦੋਂ ਕਿ 6.83 ਲੋਕਾਂ ਨੂੰ ਟੀਕੇ ਦੀ ਇੱਕ ਖੁਰਾਕ ਮਿਲੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ 2 ਫਰਵਰੀ ਤੋਂ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੈਕਸੀਨ ਦੀਆਂ 100,016,587 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਇਮਰਾਨ ਖਾਨ ਨੇ ਭਾਰਤ-ਪਾਕਿ ਮੈਚ ਦੇਖਣ UAE ਪਹੁੰਚੇ ਗ੍ਰਹਿ ਮੰਤਰੀ ਨੂੰ ਤੁਰੰਤ ਬੁਲਾਇਆ ਵਾਪਸ
ਸਿਹਤ ਮਾਮਲਿਆਂ ਦੇ ਵਿਸ਼ੇਸ਼ ਸਹਾਇਕ ਡਾਕਟਰ ਫੈਜ਼ਲ ਸੁਲਤਾਨ ਨੇ ਸ਼ਨੀਵਾਰ ਨੂੰ 10 ਕਰੋੜ ਦਾ ਅੰਕੜਾ ਬਣਨ ਵਿਚ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਵੈਕਸੀਨ ਪ੍ਰਾਪਤ ਕਰਨਾ ਬਹੁਤ ਵੱਡਾ ਕੰਮ ਸੀ ਅਤੇ ਇਹ ਬਹੁਤ ਪੇਸ਼ੇਵਰ ਤਰੀਕੇ ਨਾਲ ਕੀਤਾ ਗਿਆ ਸੀ। ਕੌਵੈਕਸ, ਅੰਤਰਰਾਸ਼ਟਰੀ ਟੀਕਾ ਗਠਜੋੜ, ਪਾਕਿਸਤਾਨ ਨੂੰ ਆਪਣੀ 20 ਪ੍ਰਤੀਸ਼ਤ ਆਬਾਦੀ ਲਈ ਮੁਫਤ ਟੀਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਦੌਰਾਨ, ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ 591 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 1,268,536 ਹੋ ਗਈ। ਇਸ ਦੇ ਨਾਲ ਹੀ 18 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 28,377 ਹੋ ਗਈ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਨੇ ਤੀਜੀ ਲਹਿਰ ਖ਼ਿਲਾਫ਼ ਲੜਾਈ ਲਈ ਨਵੀਂ ਵੈਕਸੀਨ ਵਿਗਿਆਪਨ ਮੁਹਿੰਮ ਕੀਤੀ ਲਾਂਚ