ਡਿਊਟੀ ''ਤੇ ਤਾਇਨਾਤ 1,000 ਤੋਂ ਜ਼ਿਆਦਾ ਅਮਰੀਕੀ ਫੌਜੀ ਕੋਰੋਨਾ ਪਾਜ਼ੇਟਿਵ

Monday, Apr 06, 2020 - 10:04 PM (IST)

ਡਿਊਟੀ ''ਤੇ ਤਾਇਨਾਤ 1,000 ਤੋਂ ਜ਼ਿਆਦਾ ਅਮਰੀਕੀ ਫੌਜੀ ਕੋਰੋਨਾ ਪਾਜ਼ੇਟਿਵ

ਵਾਸ਼ਿੰਗਟਨ - ਅਮਰੀਕਾ ਦੇ ਰੱਖਿਆ ਹੈੱਡਕੁਆਰਟਰ ਪੈਂਟਾਗਨ ਦਾ ਆਖਣਾ ਹੈ ਕਿ ਇਸ ਹਫਤੇ ਤੱਕ ਡਿਊਟੀ 'ਤੇ ਤਾਇਨਾਤ 1,000 ਤੋਂ ਜ਼ਿਆਦਾ ਫੌਜੀਆਂ ਦੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ। ਸੋਮਵਾਰ ਸਵੇਰ ਤੱਕ 1,132 ਫੌਜੀਆਂ ਦੇ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਸ਼ੁੱਕਰਵਾਰ ਨੂੰ ਇਹ ਗਿਣਤੀ 978 ਸੀ। ਨੈਸ਼ਨਲ ਗਾਰਡ ਦੇ 303 ਮੈਂਬਰਾਂ ਵਿਚ ਵੀ ਵਾਇਰਸ ਦੀ ਪੁਸ਼ਟੀ ਹੋਈ ਹੈ। ਫੌਜੀ ਸੇਵਾਵਾਂ ਵਿਚ ਸਭ  ਤੋਂ ਜ਼ਿਆਦਾ 431 ਮਾਮਲੇ ਨੌ-ਸੈਨਾ ਦੇ ਹਨ। ਇਨ੍ਹਾਂ ਵਿਚੋਂ 150 ਤੋਂ ਜ਼ਿਆਦਾ ਕਰਮੀ ਜਹਾਜ਼ ਪੋਤ ਯੂ. ਐਸ. ਐਸ. ਥੀਓਡੋਰ ਰੂਜ਼ਵੇਲਟ ਦੇ ਚਾਲਕ ਦਲ ਦੇ ਮੈਂਬਰ ਹਨ।

ਦੱਸ ਦਈਏ ਕਿ ਅਮਰੀਕਾ ਵਿਚ ਬੀਤੇ ਹਫਤੇ ਨੌ-ਸੈਨਾ ਦੀ ਇਕ ਮੌਤ ਹੋ ਗਈ ਸੀ। ਉਥੇ ਹੀ ਦੇਸ਼ ਵਿਚ ਹੁਣ ਤੱਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ ਇਟਲੀ ਅਤੇ ਸਪੇਨ ਤੋਂ ਬਾਅਦ ਮੌਤਾਂ ਵੀ ਇਥੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਹੁਣ ਤੱਕ  ਸਾਹਮਣੇ ਆਏ ਅੰਕਡ਼ਿਆਂ ਮੁਤਾਬਕ ਅਮਰੀਕਾ ਵਿਚ 3,40,371 ਲੋਕ ਪ੍ਰਭਾਵਿਤ ਪਾਏ ਹਨ ਅਤੇ 9,710 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 18,029 ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ ਹੈ।


author

Khushdeep Jassi

Content Editor

Related News