ਇਸਲਾਮਾਬਾਦ ''ਚ 1000 ਤੋਂ ਵੱਧ ਚੀਨੀ ਨਾਗਰਿਕਾਂ ਨੂੰ ਆਵਾਜਾਈ ਦੀ ਜਾਣਕਾਰੀ ਪੁਲਸ ਨਾਲ ਕਰਨੀ ਪਵੇਗੀ ਸਾਂਝੀ
Thursday, Jun 16, 2022 - 10:12 PM (IST)
ਇਸਲਾਮਾਬਾਦ-ਪਾਕਿਸਤਾਨ 'ਚ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਹਮਲਿਆਂ ਦੇ ਵਧਦੇ ਮਾਮਲਿਆਂ ਦਰਮਿਆਨ ਮੀਡੀਆ 'ਚ ਆਈ ਇਕ ਖ਼ਬਰ ਮੁਤਾਬਕ ਇਸਲਾਮਾਬਾਦ 'ਚ ਇਕ ਹਜ਼ਾਰ ਤੋਂ ਜ਼ਿਆਦਾ ਚੀਨੀ ਨਾਗਰਿਕਾਂ ਨੂੰ ਆਪਣੀ ਆਵਾਜਾਈ ਤੋਂ ਪਹਿਲਾਂ ਪੁਲਸ ਨੂੰ ਇਸ ਦੇ ਬਾਰੇ 'ਚ ਸੂਚਿਤ ਕਰਨ ਲਈ ਕਿਹਾ ਜਾਵੇਗਾ। ਚੀਨੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਜਾ ਰਿਹਾ ਹੈ। ਡਾਨ ਅਖ਼ਬਾਰ ਮੁਤਾਬਕ ਵਿਦੇਸ਼ੀਆਂ, ਵਿਸ਼ੇਸ਼ ਰੂਪ ਨਾਲ ਚੀਨੀ ਨਾਗਰਿਕਾਂ ਦੀ ਸੁਰੱਖਿਆ ਲਈ ਇਸਲਾਮਾਬਾਦ ਪੁਲਸ ਵੱਲੋਂ ਹਾਲ ਹੀ 'ਚ ਸਥਾਪਿਤ 'ਜ਼ਿਲ੍ਹਾ ਵਿਦੇਸ਼ ਸੁਰੱਖਿਆ ਸੈੱਲ' ਦੇ ਪ੍ਰਦਰਸ਼ਨ ਦੀ ਸਮੀਖਿਆ ਲਈ ਆਯੋਜਿਤ ਇਕ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ :ਅਮਰੀਕਾ ਨਾਲ ਕੋਈ ਫੌਜੀ ਸਮਝੌਤਾ ਨਹੀਂ ਹੋਇਆ : ਨੇਪਾਲੀ ਫੌਜ
ਅਖ਼ਬਾਰ ਨੇ ਇਸਲਾਮਾਬਾਦ ਦੇ ਪੁਲਸ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਕਿ ਬੈਠਕ ਦੌਰਾਨ ਇਥੇ ਰਹਿਣ ਵਾਲੇ ਚੀਨੀ ਨਾਗਰਿਕਾਂ ਦੇ ਬਾਰੇ 'ਚ ਵੇਰਵੇ ਵਾਲੀ ਇਕ ਸਰਵੇਖਣ ਰਿਪੋਰਟ ਸਾਂਝੀ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਰਾਜਧਾਨੀ 'ਚ 1,000 ਤੋਂ ਜ਼ਿਆਦਾ ਚੀਨੀ ਨਾਗਰਿਕ ਤਿੰਨ ਦਰਜਨ ਤੋਂ ਜ਼ਿਆਦਾ ਪ੍ਰੋਜੈਕਟਾਂ, ਕੰਪਨੀਆਂ ਅਤੇ ਕਾਰੋਬਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਅਰਬਾਂ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਪ੍ਰੋਜੈਕਟ ਨਾਲ ਜੁੜੇ ਨਾਗਰਿਕਾਂ ਨੂੰ ਸੁਰੱਖਿਆ ਬਲਾਂ ਅਤੇ ਅਰਧ ਸੈਨਿਕ ਬਲਾਂ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।
ਇਹ ਵੀ ਪੜ੍ਹੋ : ਹੁੰਡਈ ਨੇ ਲਾਂਚ ਕੀਤੀ ਨਵੀਂ ਵੈਨਿਊ, ਸ਼ੁਰੂਆਤੀ ਕੀਮਤ 7.53 ਲੱਖ ਰੁਪਏ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ