ਅਗਲੇ 30 ਸਾਲਾਂ ''ਚ ਲੁਪਤ ਹੋ ਸਕਦੇ ਹਨ ਬਾਂਦਰ

07/08/2019 9:33:10 PM

ਵਾਸ਼ਿੰਗਟਨ— ਵਰਤਮਾਨ ਸਮੇਂ 'ਚ ਜਲਵਾਯੂ ਪਰਿਵਰਤਨ ਦੁਨੀਆ ਦੇ ਸਾਹਮਣੇ ਸਭ ਤੋਂ ਵੱਡਾ ਖਤਰਾ ਬਣ ਕੇ ਖੜ੍ਹਾ ਹੈ। ਇਸ ਦੇ ਚੱਲਦੇ ਕਈ ਜੀਵਾਂ ਦੀਆਂ ਪ੍ਰਜਾਤੀਆਂ ਲੁਪਤ ਹੋਣ ਦੀ ਕਗਾਰ 'ਤੇ ਹਨ, ਜਿਨ੍ਹਾਂ 'ਚ ਦੱਖਣੀ ਅਮਰੀਕਾ 'ਚ ਪਾਏ ਜਾਣ ਵਾਲੇ ਬਾਂਦਰ ਵੀ ਸ਼ਾਮਲ ਹਨ। ਗਲੋਬਲ ਚੇਂਜ ਬਾਇਓਲਾਜੀ 'ਚ ਇਸ ਬਾਰੇ 'ਚ ਇਕ ਰਿਸਰਚ ਪ੍ਰਕਾਸ਼ਿਤ ਕੀਤੀ ਗਈ ਹੈ।

ਇਸ 'ਚ ਕਿਹਾ ਗਿਆ ਹੈ ਕਿ ਜੇਕਰ ਧਰਤੀ ਦੇ ਤਾਪਮਾਨ 'ਚ ਹੋ ਰਿਹਾ ਵਾਧਾ ਕਾਬੂ 'ਚ ਨਾ ਆਇਆ ਤਾਂ ਇਨ੍ਹਾਂ ਬਾਂਦਰਾਂ ਦੀ ਹੋਂਦ ਖਤਮ ਹੋ ਜਾਵੇਗੀ। ਅਧਿਐਨ ਦੌਰਾਨ ਇੰਟਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਫਾਰ ਨੇਚਰ ਦੇ ਡਾਟਾਬੇਸ 'ਚ ਸ਼ਾਮਲ ਬਾਂਦਰਾਂ ਤੇ ਲੰਗੂਰਾਂ ਦੀਆਂ 426 ਪ੍ਰਜਾਤੀਆਂ 'ਤੇ ਤਾਪਮਾਨ ਵਾਧੇ ਦੇ ਅਸਰ ਦਾ ਪਤਾ ਲਾਇਆ ਗਿਆ ਸੀ।

ਰਿਸਰਚਰਾਂ ਨੂੰ ਪਤਾ ਲੱਗਿਆ ਕਿ ਆਉਣ ਵਾਲੇ 30 ਸਾਲਾਂ 'ਚ ਇਨ੍ਹਾਂ ਪ੍ਰਜਾਤੀਆਂ ਖਾਸ ਕਰਕੇ ਦੱਖਣੀ ਅਮਰੀਕਾ ਦੇ ਟ੍ਰਾਪੀਕਲ ਇਲਾਕੇ 'ਚ ਰਹਿਣ ਵਾਲੇ ਬਾਂਦਰਾਂ ਦੇ ਕੁਦਰਤੀ ਆਵਾਸ ਸਿਮਟ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਤਾਪਮਾਨ 'ਚ ਵਾਧੇ ਦਾ ਵੀ ਸਭ ਤੋਂ ਜ਼ਿਆਦਾ ਸਾਹਮਣਾ ਕਰਨਾ ਪਵੇਗਾ। ਅਜਿਹੇ 'ਚ ਉਨ੍ਹਾਂ ਦੇ ਲੁਪਤ ਹੋਣ ਦਾ ਵੀ ਖਤਰਾ ਕਈ ਗੁਣਾ ਵਧ ਜਾਵੇਗਾ।


Baljit Singh

Content Editor

Related News