ਦੱਖਣੀ ਅਫਰੀਕਾ ''ਚ ਮੰਕੀਪੌਕਸ ਦੇ ਤਿੰਨ ਨਵੇਂ ਮਾਮਲੇ ਆਏ ਸਾਹਮਣੇ

Saturday, Mar 01, 2025 - 04:52 PM (IST)

ਦੱਖਣੀ ਅਫਰੀਕਾ ''ਚ ਮੰਕੀਪੌਕਸ ਦੇ ਤਿੰਨ ਨਵੇਂ ਮਾਮਲੇ ਆਏ ਸਾਹਮਣੇ

ਜੋਹਾਨਸਬਰਗ (ਆਈਏਐਨਐਸ)- ਦੱਖਣੀ ਅਫਰੀਕਾ ਵਿੱਚ ਮੰਕੀਪੌਕਸ ਜਿਸਨੂੰ ਐਮਪੌਕਸ ਵੀ ਕਿਹਾ ਜਾਂਦਾ ਹੈ, ਦੇ ਤਿੰਨ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਮਗਰੋਂ ਦੇਸ਼ ਦੇ ਰਾਸ਼ਟਰੀ ਸਿਹਤ ਵਿਭਾਗ ਨੇ ਚੌਕਸੀ ਵਰਤਣ ਦੀ ਅਪੀਲ ਕੀਤੀ ਹੈ। ਸਿਹਤ ਵਿਭਾਗ ਦੇ ਬੁਲਾਰੇ ਫੋਸਟਰ ਮੋਹਲੇ ਨੇ ਕਿਹਾ ਕਿ ਤਿੰਨੋਂ ਮਾਮਲੇ ਗੌਟੇਂਗ ਪ੍ਰਾਂਤ ਵਿੱਚ ਪਾਏ ਗਏ ਹਨ। ਮੋਹਲੇ ਨੇ ਦੱਸਿਆ,"ਇਹ ਦੱਖਣੀ ਅਫਰੀਕਾ ਵਿੱਚ ਇਸ ਸਾਲ ਐਮਪੌਕਸ ਦੇ ਪਹਿਲੇ ਸਕਾਰਾਤਮਕ ਮਾਮਲੇ ਹਨ। ਆਖਰੀ ਕੇਸ ਸਤੰਬਰ 2024 ਵਿੱਚ ਦਰਜ ਕੀਤਾ ਗਿਆ ਸੀ।" 

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀ ਦੀ ਗੱਲ ਹੈ ਕਿ ਟਰੰਪ ਨੇ ਜ਼ੇਲੇਂਸਕੀ ਨੂੰ ਥੱਪੜ ਮਾਰਨ ਤੋਂ ਖ਼ੁਦ ਨੂੰ ਕਿਵੇਂ ਰੋਕਿਆ: ਰੂਸ

ਨਵੇਂ ਮਾਮਲਿਆਂ ਵਿੱਚ ਇੱਕ 30 ਸਾਲਾ ਪੁਰਸ਼ ਸ਼ਾਮਲ ਹੈ, ਜਿਸ ਵਿਚ ਕਲੇਡ I ਐਮਪੌਕਸ ਵਾਇਰਸ ਦਾ ਪਤਾ ਲੱਗਿਆ ਹੈ ਜੋ ਇਸ ਸਮੇਂ ਕਾਂਗੋ ਲੋਕਤੰਤਰੀ ਗਣਰਾਜ ਅਤੇ ਯੂਗਾਂਡਾ ਵਿੱਚ ਫੈਲਿਆ ਹੋਇਆ ਹੈ I ਮਰੀਜ਼ ਨੇ ਹਾਲ ਹੀ ਵਿੱਚ ਯੂਗਾਂਡਾ ਦੀ ਯਾਤਰਾ ਕੀਤੀ ਹੈ। ਪ੍ਰਕੋਪ ਨਿਗਰਾਨੀ ਟੀਮ ਦੁਆਰਾ ਸੰਪਰਕ ਟਰੇਸਿੰਗ ਕਰਨ ਤੋਂ ਬਾਅਦ ਦੋ ਹੋਰ ਮਰੀਜ਼, ਇੱਕ 27 ਸਾਲਾ ਆਦਮੀ ਅਤੇ ਇੱਕ 30 ਸਾਲਾ ਔਰਤ ਦਾ ਪਤਾ ਲੱਗਿਆ। ਮੋਹਲੇ ਨੇ ਦੱਸਿਆ ਕਿ ਪਿਛਲੇ ਸਾਲ ਮਈ ਵਿੱਚ ਇਸ ਪ੍ਰਕੋਪ ਦੇ ਸ਼ੁਰੂ ਹੋਣ ਤੋਂ ਬਾਅਦ ਦੇਸ਼ ਵਿੱਚ ਐਮਪੌਕਸ ਦੇ ਮਾਮਲਿਆਂ ਦੀ ਸੰਚਤ ਗਿਣਤੀ 25 ਤੋਂ ਵੱਧ ਕੇ 28 ਹੋ ਗਈ ਹੈ, ਜਿਸ ਵਿੱਚ ਤਿੰਨ ਮੌਤਾਂ ਵੀ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖ਼ਬਰ-ਮਾਈਕ੍ਰੋਸਾਫਟ ਦੀ ਮਈ 'ਚ Skype ਬੰਦ ਕਰਨ ਦੀ ਯੋਜਨਾ

ਇੱਥੇ ਦੱਸ ਦਈਏ ਕਿ ਐਮਪੌਕਸ ਮੁੱਖ ਤੌਰ 'ਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਐਮਪੌਕਸ ਵਾਲੇ ਕਿਸੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਰਾਹੀਂ ਫੈਲਦਾ ਹੈ, ਜਿਸ ਵਿੱਚ ਘਰ ਦੇ ਮੈਂਬਰ ਵੀ ਸ਼ਾਮਲ ਹਨ। ਐਮਪੌਕਸ ਦੇ ਅਜਿਹੇ ਸੰਕੇਤ ਅਤੇ ਲੱਛਣ ਹੁੰਦੇ ਹਨ ਜੋ ਆਮ ਤੌਰ 'ਤੇ ਇੱਕ ਹਫ਼ਤੇ ਦੇ ਅੰਦਰ ਸ਼ੁਰੂ ਹੁੰਦੇ ਹਨ ਪਰ ਸੰਪਰਕ ਤੋਂ 1-21 ਦਿਨਾਂ ਬਾਅਦ ਸ਼ੁਰੂ ਹੋ ਸਕਦੇ ਹਨ। ਲੱਛਣ ਆਮ ਤੌਰ 'ਤੇ 2-4 ਹਫ਼ਤਿਆਂ ਤੱਕ ਰਹਿੰਦੇ ਹਨ ਪਰ ਕਮਜ਼ੋਰ ਇਮਿਊਨ ਸਿਸਟਮ ਵਾਲੇ ਵਿਅਕਤੀ ਵਿੱਚ ਲੰਬੇ ਸਮੇਂ ਤੱਕ ਰਹਿ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News