ਅਮਰੀਕਾ ''ਚ ਭਾਰਤੀ-ਗੁਜਰਾਤੀ ਵਿਅਕਤੀ ਨੂੰ ਟੈਕਸ ਚੋਰੀ ਮਾਮਲੇ ''ਚ ਕੈਦ ਦੀ ਸਜ਼ਾ

Friday, Jun 20, 2025 - 11:47 AM (IST)

ਅਮਰੀਕਾ ''ਚ ਭਾਰਤੀ-ਗੁਜਰਾਤੀ ਵਿਅਕਤੀ ਨੂੰ ਟੈਕਸ ਚੋਰੀ ਮਾਮਲੇ ''ਚ ਕੈਦ ਦੀ ਸਜ਼ਾ

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਵਿਚ ਭਾਰਤੀ-ਗੁਜਰਾਤੀ ਯਗਨੇਸ਼ ਪ੍ਰਵੀਨਭਾਈ ਪਟੇਲ ਨਾਮਕ ਇੱਕ ਕਾਰੋਬਾਰੀ ਨੂੰ ਅਦਾਲਤ ਨੇ 30 ਲੱਖ ਡਾਲਰ ਤੋਂ ਵੱਧ ਦੀ ਟੈਕਸ ਚੋਰੀ ਕਰਨ ਦੇ ਦੋਸ਼ ਵਿੱਚ ਪੰਜ ਸਾਲ ਦੀ ਮੁਅੱਤਲ ਕੈਦ ਦੀ ਸਜ਼ਾ ਸੁਣਾਈ। ਯਗਨੇਸ਼ ਨੇ ਅਦਾਲਤ 'ਚ ਰਾਜ ਦੇ ਟੈਕਸਾਂ ਤੋਂ ਬਚਣ ਦੇ ਅਪਰਾਧ ਨੂੰ ਕਬੂਲ ਕਰ ਲਿਆ ਹੈ। ਯਗਨੇਸ਼ ਪਟੇਲ ਦੱਖਣੀ ਕੈਰੋਲੀਨਾ ਦੇ ਪੀਡਮੌਂਟ ਦਾ ਵਸਨੀਕ ਹੈ ਅਤੇ ਗ੍ਰੀਨਵਿਲ, ਪਿਕਨਜ਼, ਐਂਡਰਸਨ ਅਤੇ ਸਪਾਰਟਨਬਰਗ ਕਾਉਂਟੀਆਂ ਵਿੱਚ ਯਾਦੀ ਗਰੁੱਪਸ, ਐਲਐਲਸੀ ਅਤੇ ਯਾਦੀ ਸਪਿਰਿਟਸ, ਐਲਐਲਸੀ ਦੇ ਨਾਵਾਂ ਹੇਠ ਆਪਣੇ ਸਟੋਰ ਚਲਾਉਂਦਾ ਸੀ।

ਦੱਖਣੀ ਕੈਰੋਲੀਨਾ ਦੇ ਮਾਲ ਵਿਭਾਗ ਅਨੁਸਾਰ ਯਗਨੇਸ਼ ਨੇ ਰਾਜ ਟੈਕਸ ਚੋਰੀ ਦਾ ਦੋਸ਼ੀ ਮੰਨਿਆ ਅਤੇ ਆਪਣੇ ਟਰਨਓਵਰ ਨੂੰ ਘੱਟ ਰਿਪੋਰਟ ਕਰਨ ਦੀ ਗੱਲ ਕਬੂਲ ਕੀਤੀ, ਜਿਸ ਨਾਲ ਇੱਕ ਵੱਡੀ ਟੈਕਸ ਚੋਰੀ ਹੋਈ। ਯਗਨੇਸ਼ ਦੇ ਗ੍ਰਿਫਤਾਰੀ ਵਾਰੰਟ ਅਨੁਸਾਰ ਉਸਨੇ 2016 ਅਤੇ 2021 ਵਿਚਕਾਰ ਸਿਰਫ 700,000 ਲੱਖ ਡਾਲਰ ਦੀ ਟੈਕਸਯੋਗ ਵਿਕਰੀ ਦੀ ਰਿਪੋਰਟ ਕੀਤੀ। ਹਾਲਾਂਕਿ ਉਸ ਦੀ ਜਾਂਚ ਤੋਂ ਪਤਾ ਲੱਗਾ ਕਿ ਯਗਨੇਸ਼ ਦਾ ਅਸਲ ਕਾਰੋਬਾਰ 4.2 ਮਿਲੀਅਨ ਸੀ, ਜੋ ਕਿ ਉਸ ਨੇ ਆਪਣੇ ਰਿਕਾਰਡਾਂ 'ਤੇ ਦਿਖਾਏ ਟੈਕਸਯੋਗ ਵਿਕਰੀ ਦੇ ਮੁਕਾਬਲੇ ਸੀ। ਯਗਨੇਸ਼ 'ਤੇ ਸਤੰਬਰ 2024 ਵਿੱਚ ਟੈਕਸ ਚੋਰੀ ਕਰਨ ਦੇ ਛੇ ਦੋਸ਼ ਲਗਾਏ ਗਏ ਸਨ ਕਿਉਂਕਿ ਉਸ ਨੇ ਟੈਕਸ ਚੋਰੀ ਕਰਨ ਦੇ ਇਰਾਦੇ ਨਾਲ ਆਪਣੇ ਟਰਨਓਵਰ ਨੂੰ ਘੱਟ ਦੱਸਿਆ ਸੀ ਅਤੇ ਉਸ ਸਮੇਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਐਂਡਰਸਨ ਕਾਉਂਟੀ ਜੇਲ੍ਹ ਭੇਜ ਦਿੱਤਾ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਮੈਂ ਜੰਗ ਨਹੀਂ ਰੋਕੀ.. ਭਾਰਤ-ਪਾਕਿਸਤਾਨ ਜੰਗ 'ਤੇ ਟਰੰਪ ਦਾ ਯੂ-ਟਰਨ 

ਦੋਸ਼ੀ ਯਗਨੇਸ਼ ਨੇ ਬੀਤੀ 10 ਜੂਨ ਨੂੰ ਟੈਕਸ ਚੋਰੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਮੰਨਿਆ, ਪਰ ਉਸਨੇ ਇਹ ਵੀ ਮੰਨਿਆ ਕਿ ਉਹ ਛੇ ਸਾਲਾਂ ਤੋਂ ਵਿਕਰੀ ਦੀ ਘੱਟ ਰਿਪੋਰਟਿੰਗ ਕਰਕੇ ਟੈਕਸ ਚੋਰੀ ਕਰ ਰਿਹਾ ਸੀ। ਯਗਨੇਸ਼ ਦੇ ਦੋਸ਼ੀ ਮੰਨਣ ਤੋਂ ਬਾਅਦ ਸਰਕਟ ਜੱਜ ਵਾਲਟਨ ਮੈਕਲਿਓਡ ਨੇ ਉਸਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ, ਹਾਲਾਂਕਿ ਇਨ੍ਹਾਂ ਪੰਜ ਸਾਲਾਂ ਦੌਰਾਨ ਜੇਲ੍ਹ ਭੇਜਣ ਦੀ ਬਜਾਏ ਯਗਨੇਸ਼ ਨੂੰ ਪ੍ਰੋਬੇਸ਼ਨ 'ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਉਸਨੂੰ 231,000 ਹਜ਼ਾਰ ਡਾਲਰ ਟੈਕਸ ਬੈਂਕ ਵਿੱਚ ਵੀ ਜਮ੍ਹਾ ਕਰਵਾਉਣੇ ਪੈਣਗੇ। ਜੇਕਰ ਯਗਨੇਸ਼ ਮੁਆਵਜ਼ੇ ਦੀ ਰਕਮ ਜਲਦੀ ਅਦਾ ਕਰਦਾ ਹੈ, ਤਾਂ ਉਸਦੀ ਪ੍ਰੋਬੇਸ਼ਨ ਵੀ ਜਲਦੀ ਖਤਮ ਹੋ ਸਕਦੀ ਹੈ। ਅਮਰੀਕਾ ਵਿੱਚ ਆਪਣੇ ਸਟੋਰਾਂ ਜਾਂ ਗੈਸ ਸਟੇਸ਼ਨਾਂ ਦੇ ਮਾਲਕ ਬਹੁਤ ਸਾਰੇ ਏਸ਼ੀਆਈ ਲੋਕ ਟੈਕਸਾਂ ਤੋਂ ਬਚਣ ਲਈ ਆਪਣੇ ਸਟੋਰਾਂ ਵਿੱਚ ਕੀਤੀ ਗਈ ਵਿਕਰੀ ਨੂੰ ਘੱਟ ਦੱਸਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News