ਈਰਾਨ ਨੇ ਜਾਸੂਸੀ ਦੇ ਦੋਸ਼ ''ਚ ਤਿੰਨ ਹੋਰ ਕੈਦੀਆਂ ਨੂੰ ਦਿੱਤੀ ਫਾਂਸੀ

Wednesday, Jun 25, 2025 - 01:59 PM (IST)

ਈਰਾਨ ਨੇ ਜਾਸੂਸੀ ਦੇ ਦੋਸ਼ ''ਚ ਤਿੰਨ ਹੋਰ ਕੈਦੀਆਂ ਨੂੰ ਦਿੱਤੀ ਫਾਂਸੀ

ਦੁਬਈ (ਏ.ਪੀ.)- ਈਰਾਨ ਨੇ ਇਜ਼ਰਾਈਲ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਬੁੱਧਵਾਰ ਨੂੰ ਤਿੰਨ ਹੋਰ ਕੈਦੀਆਂ ਨੂੰ ਫਾਂਸੀ ਦਿੱਤੀ। ਈਰਾਨ ਦੀ ਸਰਕਾਰੀ 'ਇਰਨਾ' ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਕੈਦੀਆਂ ਨੂੰ ਈਰਾਨ ਦੇ ਪੱਛਮੀ ਅਜ਼ਰਬਾਈਜਾਨ ਸੂਬੇ ਦੀ ਉਰਮੀਆ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਪੱਛਮੀ ਅਜ਼ਰਬਾਈਜਾਨ ਦੇਸ਼ ਦਾ ਸਭ ਤੋਂ ਉੱਤਰ-ਪੱਛਮੀ ਸੂਬਾ ਹੈ। 'ਇਰਨਾ' ਨੇ ਖ਼ਬਰਾਂ ਵਿੱਚ ਈਰਾਨ ਦੀ ਨਿਆਂਪਾਲਿਕਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਵਿਅਕਤੀਆਂ 'ਤੇ ਦੇਸ਼ ਵਿੱਚ ਹਥਿਆਰ ਲਿਆਉਣ ਦਾ ਦੋਸ਼ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਵੱਡੀ ਗਿਣਤੀ 'ਚ ਗੈਰ ਕਾਨੂੰਨੀ ਪ੍ਰਵਾਸੀ ਹੋਣਗੇ ਡਿਪੋਰਟ!

ਈਰਾਨ ਨੇ ਇਜ਼ਰਾਈਲ ਨਾਲ ਆਪਣੀ ਜੰਗ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਫਾਂਸੀ ਦਿੱਤੀ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਡਰ ਜਤਾਇਆ ਹੈ ਕਿ ਟਕਰਾਅ ਖਤਮ ਹੋਣ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਈਰਾਨ ਨੇ ਫਾਂਸੀ ਦਿੱਤੇ ਗਏ ਤਿੰਨ ਵਿਅਕਤੀਆਂ ਦੀ ਪਛਾਣ ਆਜ਼ਾਦ ਸ਼ੋਜਈ, ਇਦਰੀਸ ਅਲੀ ਅਤੇ ਇਰਾਕੀ ਨਾਗਰਿਕ ਰਸੂਲ ਅਹਿਮਦ ਰਸੂਲ ਵਜੋਂ ਕੀਤੀ ਹੈ। ਬੁੱਧਵਾਰ ਨੂੰ ਫਾਂਸੀ ਦਿੱਤੇ ਜਾਣ ਨਾਲ 16 ਜੂਨ ਤੋਂ ਯੁੱਧ ਦੌਰਾਨ ਜਾਸੂਸੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਏ ਗਏ ਲੋਕਾਂ ਦੀ ਕੁੱਲ ਗਿਣਤੀ ਛੇ ਹੋ ਗਈ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲਕਦਮੀ 'ਤੇ ਇਜ਼ਰਾਈਲ ਨਾਲ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਈਰਾਨ ਦੇ ਲੋਕ ਹੁਣ ਹੌਲੀ ਹੌਲੀ ਆਮ ਜ਼ਿੰਦਗੀ ਵਿੱਚ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News