ਨਿਰਮਾਣ ਅਧੀਨ ਪੁਲ ਢਹਿ-ਢੇਰੀ, ਤਿੰਨ ਲੋਕਾਂ ਦੀ ਮੌਤ

Sunday, Jun 15, 2025 - 07:12 PM (IST)

ਨਿਰਮਾਣ ਅਧੀਨ ਪੁਲ ਢਹਿ-ਢੇਰੀ, ਤਿੰਨ ਲੋਕਾਂ ਦੀ ਮੌਤ

ਕਾਠਮੰਡੂ (ਯੂ.ਐਨ.ਆਈ.)- ਪੂਰਬੀ ਨੇਪਾਲ ਵਿੱਚ ਇੱਕ ਨਿਰਮਾਣ ਅਧੀਨ ਪੁਲ ਡਿੱਗ ਗਿਆ। ਇਸ ਹਾਦਸੇ ਵਿਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਲ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 6:30 ਵਜੇ ਡਿੱਗ ਗਿਆ, ਜਿਸ ਨਾਲ ਛੇ ਮਜ਼ਦੂਰ ਜ਼ਖਮੀ ਹੋ ਗਏ। 

ਪੜ੍ਹੋ ਇਹ ਅਹਿਮ ਖ਼ਬਰ- ਅਚਾਨਕ ਹਾਦਸਾਗ੍ਰਸਤ ਹੋਇਆ ਹੌਟ ਏਅਰ ਬੈਲੂਨ, 19 ਸੈਲਾਨੀ ਜ਼ਖਮੀ

ਇਹ ਪੁਲ ਪੰਚਥਰ ਅਤੇ ਤਾਪਲੇਜੰਗ ਜ਼ਿਲ੍ਹਿਆਂ ਨੂੰ ਜੋੜਨ ਲਈ ਬਣਾਇਆ ਜਾ ਰਿਹਾ ਸੀ। ਪੰਚਥਰ ਜ਼ਿਲ੍ਹਾ ਪੁਲਸ ਦੇ ਬੁਲਾਰੇ ਰੂਪੇਸ਼ ਤਮਾਂਗ ਨੇ ਕਿਹਾ, "ਇਲਾਜ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ।" ਉਨ੍ਹਾਂ ਕਿਹਾ ਕਿ ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News