ਪਾਕਿਸਤਾਨ ''ਚ ਬਚਾਈਆਂ ਗਈਆਂ ਤਿੰਨ ਹਿੰਦੂ ਭੈਣਾਂ, ਕਰਾਇਆ ਸੀ ਜ਼ਬਰੀ ਧਰਮ ਪਰਿਵਰਤਨ
Friday, Jun 20, 2025 - 06:44 PM (IST)

ਕਰਾਚੀ (ਪੀ.ਟੀ.ਆਈ.)- ਪਾਕਿਸਤਾਨ ਵਿਚ ਘੱਟ ਗਿਣਤੀ ਹਿੰਦੂ ਭਾਈਚਾਰਾ ਸੁਰੱਖਿਅਤ ਨਹੀਂ ਹੈ। ਹਾਲ ਹੀ ਵਿਚ ਪਾਕਿਸਤਾਨ ਪੁਲਸ ਨੇ ਸਿੰਧ ਪ੍ਰਾਂਤ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਸਬੰਧਤ ਤਿੰਨ ਕੁੜੀਆਂ ਅਤੇ ਉਨ੍ਹਾਂ ਦੇ ਚਚੇਰੇ ਭਰਾ ਨੂੰ ਉਨ੍ਹਾਂ ਦੇ ਕਥਿਤ ਜ਼ਬਰਦਸਤੀ ਧਰਮ ਪਰਿਵਰਤਨ ਨੂੰ ਲੈ ਕੇ ਸਖ਼ਤ ਵਿਰੋਧ ਤੋਂ ਬਾਅਦ ਬਚਾਇਆ ਹੈ।
ਤਿੰਨ ਭੈਣਾਂ, ਜਿਨ੍ਹਾਂ ਦੀ ਉਮਰ 16, 19 ਅਤੇ 22 ਸਾਲ ਹੈ ਅਤੇ ਉਨ੍ਹਾਂ ਦੇ 13 ਸਾਲ ਦੇ ਚਚੇਰੇ ਭਰਾ ਨੂੰ ਬਚਾਇਆ ਗਿਆ। ਉਨ੍ਹਾਂ ਦੀਆਂ ਮਾਵਾਂ ਨੇ ਅਪੀਲ ਕੀਤੀ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ। ਇਸ ਦਾਅਵੇ ਮਗਰੋਂ ਹਿੰਦੂ ਭਾਈਚਾਰੇ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ। ਬੱਚਿਆਂ ਦੀਆਂ ਮਾਵਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਲੜਕਾ ਸਿਰਫ਼ 13 ਸਾਲ ਦਾ ਸੀ ਅਤੇ ਉਸਨੂੰ ਧਰਮ ਦੀ ਸਮਝ ਵੀ ਨਹੀਂ ਸੀ। ਉਨ੍ਹਾਂ ਦੇ ਪਰਿਵਾਰ 'ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਗਾਇਆ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਤੋਂ ਅਮਰੀਕਾ ਦੇ 13 ਸੂਬਿਆਂ 'ਚ ਫੈਲਿਆ Corona ਦਾ ਨਵਾਂ ਵੇਰੀਐਂਟ, ਜਾਣੋ ਲੱਛਣ
ਚਾਰਾਂ ਨੂੰ ਵੀਰਵਾਰ ਸ਼ਾਮ ਨੂੰ ਹੈਦਰਾਬਾਦ ਤੋਂ ਪੁਲਸ ਨੇ ਬਚਾਇਆ। ਸੀਨੀਅਰ ਪੁਲਸ ਅਧਿਕਾਰੀ, ਐਸ.ਐਸ.ਪੀ ਗੁਲਾਮ ਨਬੀ ਕੀਰੀਓ ਨੇ ਕਿਹਾ, "ਅਸੀਂ ਉਨ੍ਹਾਂ ਦੇ ਧਰਮ ਪਰਿਵਰਤਨ ਪਿੱਛੇ ਸ਼ਾਮਲ ਸ਼ੱਕੀ ਨੂੰ ਵੀ ਗ੍ਰਿਫਤਾਰ ਕੀਤਾ ਹੈ।" ਪ੍ਰੈਸ ਕਾਨਫਰੰਸ ਤੋਂ ਬਾਅਦ ਹਿੰਦੂ ਪੰਚਾਇਤ ਅਤੇ ਕੁਝ ਚੁਣੇ ਹੋਏ ਆਗੂਆਂ ਨੇ ਪੁਲਸ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ। ਹਿੰਦੂ ਪੰਚਾਇਤ ਦੇ ਮੁਖੀ ਰਾਜੇਸ਼ ਕੁਮਾਰ ਨੇ ਇਸ ਘਟਨਾ ਨੂੰ ਸਿਰਫ਼ ਇੱਕ ਪਰਿਵਾਰਕ ਦੁਖਾਂਤ ਨਹੀਂ, ਸਗੋਂ ਇੱਕ ਫਿਰਕੂ ਦੁਖਾਂਤ ਦੱਸਿਆ। ਕੁਮਾਰ ਨੇ ਕਿਹਾ,"ਸਿੰਧ ਵਿੱਚ ਹਿੰਦੂ ਕੁੜੀਆਂ ਅਤੇ ਔਰਤਾਂ ਦੇ ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਦੀ ਸਮੱਸਿਆ ਹਿੰਦੂ ਭਾਈਚਾਰੇ ਲਈ ਇੱਕ ਵੱਡੀ ਸਮੱਸਿਆ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।