ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਸੜਕਾਂ 'ਤੇ ਆਏ ਲੋਕ

Saturday, Jun 28, 2025 - 09:25 AM (IST)

ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਸੜਕਾਂ 'ਤੇ ਆਏ ਲੋਕ

ਮਨੀਲਾ (ਵਾਰਤਾ)- ਦੱਖਣੀ ਫਿਲੀਪੀਨਜ਼ ਦੇ ਤੱਟਵਰਤੀ ਜਲ ਖੇਤਰ ਵਿੱਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਫਿਲੀਪੀਨ ਇੰਸਟੀਚਿਊਟ ਆਫ ਵੋਲਕੇਨੋਲੋਜੀ ਐਂਡ ਸੀਸਮੋਲੋਜੀ ਨੇ ਇਹ ਜਾਣਕਾਰੀ ਦਿੱਤੀ ਹੈ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਲੋਕ ਘਬਰਾ ਗਏ ਅਤੇ ਆਪਣੇ ਘਰਾਂ ਤੋਂ ਬਾਹਰ ਆ ਗਏ। ਸੜਕਾਂ 'ਤੇ ਆਏ ਲੋਕਾਂ ਵਿੱਚ ਦਹਿਸ਼ਤ ਦੇਖੀ ਗਈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- 'ਜੇਕਰ ਅਮਰੀਕਾ ਨੇ ਦੁਬਾਰਾ ਕੀਤਾ ਹਮਲਾ ਤਾਂ...', ਖਮੇਨੀ ਦੀ ਟਰੰਪ ਨੂੰ ਚੇਤਾਵਨੀ

ਸੰਸਥਾ ਨੇ ਦੱਸਿਆ ਕਿ ਅੱਜ ਸਥਾਨਕ ਸਮੇਂ ਅਨੁਸਾਰ ਸਵੇਰੇ 7:07 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.1 ਮਾਪੀ ਗਈ। ਉਨ੍ਹਾਂ ਕਿਹਾ ਕਿ ਦਾਵਾਓ ਓਕਸੀਡੈਂਟਲ ਸੂਬੇ ਦੇ ਸਾਰਾਂਗਨੀ ਸ਼ਹਿਰ ਤੋਂ ਲਗਭਗ 85 ਕਿਲੋਮੀਟਰ ਦੱਖਣ-ਪੂਰਬ ਵਿੱਚ ਆਏ ਭੂਚਾਲ ਦੀ ਡੂੰਘਾਈ 79 ਕਿਲੋਮੀਟਰ ਸੀ। ਸੰਸਥਾ ਨੇ ਕਿਹਾ ਕਿ ਭੂਚਾਲ ਤੋਂ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News