ਥਾਈਲੈਂਡ ''ਚ ਦੋ ਸਾਲ ਬਾਅਦ ਕੀਤਾ ਗਿਆ ''ਮੰਕੀ ਬਫੇ ਫੈਸਟੀਵਲ'' ਦਾ ਆਯੋਜਨ
Monday, Nov 29, 2021 - 06:34 PM (IST)
ਬੈਂਕਾਕ (ਬਿਊਰੋ) ਥਾਈਲੈਂਡ ਦੇ ਲੋਪਵਰੀ ਵਿਚ ਮੰਕੀ ਬਫੇ ਫੈਸਟੀਵਲ ਸ਼ੁਰੂ ਹੋ ਚੁੱਕਾ ਹੈ। ਉਕਤ ਤਸਵੀਰ ਇਸ ਫੈਸਟੀਵਲ ਨਾਲ ਸਬੰਧਤ ਹੈ। ਮਹਾਮਾਰੀ ਕਾਰਨ ਪਿਛਲੇ ਦੋ ਸਾਲ ਤੋਂ ਇਸ ਫੈਸਟੀਵਲ ਦਾ ਆਯੋਜਨ ਨਹੀਂ ਹੋ ਸਕਿਆ ਸੀ। ਇਹ ਸੈਲਾਨੀਆਂ ਅਤੇ ਸਥਾਨਕ ਲੋਕਾਂ ਵੱਲੋਂ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਈਵੈਂਟ ਹੈ।
ਪੜ੍ਹੋ ਇਹ ਅਹਿਮ ਖਬਰ -ਬਿਨਾਂ ਦੋਸ਼ ਦੇ 43 ਸਾਲ ਦੀ ਸਜ਼ਾ ਕੱਟ ਕੇ ਰਿਹਾਅ ਹੋਏ ਵਿਅਕਤੀ ਲਈ 'ਦਾਨ' ਦੀ ਬਰਸਾਤ
ਲੋਪਬਰੀ ਨੂੰ ਬਾਂਦਰਾਂ ਦਾ ਸੂਬਾ ਮੰਨਿਆ ਜਾਂਦਾ ਹੈ। ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਬਾਂਦਰਾਂ ਨੂੰ ਧੰਨਵਾਦ ਦੇਣ ਦੇ ਪ੍ਰਤੀਕ ਦੇ ਤੌਰ 'ਤੇ ਇਹ ਸਾਲਾਨਾ ਆਯੋਜਨ ਹੁੰਦਾ ਹੈ। ਇਸ ਵਾਰ ਬਾਂਦਰਾਂ ਨੂੰ ਕਰੀਬ 2 ਟਨ ਫਲ-ਸਬਜੀਆਂ ਵੰਡੀਆਂ ਗਈਆਂ। ਇਸ 'ਤੇ ਕਰੀਬ 2.25 ਲੱਕ ਰੁਪਏ ਦਾ ਖਰਚਾ ਹੋਇਆ ਹੈ।