ਤਾਲਾਬ 'ਚ ਡੁੱਬੀ ਮਿਲੀ ਕਾਰ, ਜਨਾਨੀ ਅਤੇ ਉਸ ਦੇ ਜੁੜਵਾ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ

07/26/2020 11:11:53 AM

ਆਗਸਟਾ/ਅਮਰੀਕਾ (ਭਾਸ਼ਾ) : ਅਮਰੀਕਾ ਦੇ ਜਾਰਜੀਆ ਸੂਬੇ ਵਿਚ ਅਧਿਕਾਰੀਆਂ ਨੇ ਇਕ ਤਾਲਾਬ ਵਿਚ ਡੁੱਬੀ ਕਾਰ ਨੂੰ ਬਾਹਰ ਕੱਢਿਆ ਅਤੇ ਉਸ ਵਿਚੋਂ ਇਕ ਜਨਾਨੀ ਅਤੇ ਉਸ ਦੇ 10 ਮਹੀਨੇ ਦੇ ਜੁੜਵਾ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।

ਇਹ ਵੀ ਪੜ੍ਹੋ : ਸਰਹੱਦ 'ਤੇ ਤਾਇਨਾਤ ਜਵਾਨਾਂ ਦੀ ਕਲਾਈ 'ਤੇ ਇਸ ਵਾਰ ਸਜੇਗੀ 'ਮੋਦੀ ਰੱਖੜੀ', ਸੌਂਪੀਆਂ ਗਈਆਂ 10 ਹਜ਼ਾਰ ਰੱਖੜੀਆਂ

'ਦਿ ਆਗਸਟਾ ਕਰਾਨੀਕਲ' ਨੇ ਖ਼ਬਰ ਪ੍ਰਕਾਸ਼ਿਤ ਕੀਤੀ ਕਿ ਰਿਚਮਾਂਡ ਕਾਊਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਅਧਿਕਾਰੀਆਂ ਨੇ ਸ਼ੁਕਵਰਾਰ ਦੁਪਹਿਰ ਨੂੰ ਆਗਸਟਾ ਦੇ ਮੈਇਰਸ ਤਾਲਾਬ ਵਿਚੋਂ ਕਾਰ ਬਰਾਮਦ ਕੀਤੀ । ਰਿਚਮਾਂਡ ਕਾਊਂਟੀ ਦੇ ਕੋਰੋਨਰ ਮਾਰਕ ਬੋਵੇਨ ਨੇ ਕਿਹਾ ਕਿ ਤਿੰਨਾਂ ਲੋਕਾਂ ਨੂੰ ਘਟਨਾ ਸਥਾਨ 'ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਕੋਰੋਨਰ ਇਕ ਸਰਕਾਰੀ ਅਧਿਕਾਰੀ ਹੁੰਦਾ ਹੈ ਜਿਸ ਨੂੰ ਮੌਤ ਦੀ ਪੁਸ਼ਟੀ ਕਰਣ ਅਤੇ ਉਸ ਦੀ ਵਜ੍ਹਾ ਦਾ ਪਤਾ ਲਗਾਉਣ ਲਈ ਜਾਂਚ ਦਾ ਹੁਕਮ ਦੇਣ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ। ਅਧਿਕਾਰੀਆਂ ਨੇ ਲਾਸ਼ਾਂ ਦੀ ਪਛਾਣ 25 ਸਾਲਾ ਸ਼ੈਕਿਆ ਫਿਲਪਾਟ ਅਤੇ ਉਸ ਦੇ ਬੱਚਿਆਂ ਕੇਸੇਨ ਅਤੇ ਕੈਸਿਅਸ ਵਿਲੀਅਮਸ ਦੇ ਰੂਪ ਵਿਚ ਕੀਤੀ ਹੈ। ਅਧਿਕਾਰੀਆਂ ਨੇ ਅਜੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਕਾਰ ਤਾਲਾਬ ਵਿਚ ਕਿਵੇਂ ਡੁੱਬੀ। ਬੋਵੇਨ ਨੇ ਦੱਸਿਆ ਕਿ ਇਲਾਕੇ ਵਿਚ ਮੱਛੀ ਫੜ ਰਹੇ ਇਕ ਵਿਅਕਤੀ ਨੇ ਇਹ ਕਾਰ ਵੇਖੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਮਾਮਲੇ ਦੀ ਜਾਂਚ  ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਘਰ 'ਚ ਦਾਖ਼ਲ ਹੋ ਕੇ ਬੰਦੂਕਧਾਰੀਆਂ ਨੇ ਪਰਿਵਾਰ ਦੇ 6 ਮੈਂਬਰਾਂ ਨੂੰ ਗੋਲੀਆਂ ਨਾਲ ਭੁੰਨ੍ਹਿਆ


cherry

Content Editor

Related News