ਸੋਮਾਲੀਆ ''ਚ ਰਾਸ਼ਟਰਪਤੀ ਭਵਨ ਨੇੜੇ ਮੋਟਾਰ ਹਮਲੇ, 4 ਦੀ ਮੌਤ
Thursday, Apr 22, 2021 - 03:24 AM (IST)
ਮੋਗਾਦਿਸ਼ੂ - ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿਚ ਸਥਿਤ ਰਾਸ਼ਟਰਪਤੀ ਭਵਨ ਨੇੜੇ ਰਿਹਾਇਸ਼ੀ ਇਲਾਕੇ ਵਿਚ ਬੁੱਧਵਾਰ ਮੋਟਾਰ ਨਾਲ ਕੀਤੇ ਗਏ ਹਮਲੇ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਰਕਾਰੀ ਟੀ. ਵੀ. ਚੈਨਲ ਦਲਸਾਨ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਦਿਨ ਵਿਚ ਇਕ ਤੋਪਖਾਨੇ ਦੇ ਹਮਲੇ ਕਾਰਣ ਰਾਸ਼ਟਰਪਤੀ ਆਵਾਸ ਨੇੜੇ ਧਮਾਕੇ ਦੀਆਂ ਆਵਾਜ਼ਾਂ ਸੁਣਿਆ ਗਈਆਂ ਸਨ। ਸ਼ੁਰੂਆਤੀ ਰਿਪੋਰਟ ਮੁਤਾਬਕ ਘਟੋ-ਘੱਟ 4 ਰਾਊਂਡ ਮੋਟਾਰ ਦੇ ਗੋਲੇ ਖੇਤਰ ਵਿਚ ਦਾਗੇ ਗਏ ਸਨ। ਦਲਸਾਨ ਮੁਤਾਬਕ ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।