ਟਰੰਪ ਨੇ ਮਜ਼ਾਕਿਆ ਅੰਦਾਜ ''ਚ ਕਿਹਾ- ''ਬਹੁਤ ਚੰਗੀ ਅੰਗਰੇਜ਼ੀ ਬੋਲਦੇ ਹਨ ਮੋਦੀ''
Monday, Aug 26, 2019 - 08:29 PM (IST)

ਪੈਰਿਸ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਚੰਗੀ ਅੰਗਰੇਜ਼ੀ ਬੋਲਦੇ ਹਨ ਪਰ ਉਹ ਇਸ ਭਾਸ਼ਾ 'ਚ ਗੱਲਬਾਤ ਨਹੀਂ ਕਰਨਾ ਚਾਹੁੰਦੇ। ਟਰੰਪ ਨੇ ਇਹ ਗੱਲ ਫਰਾਂਸ 'ਚ ਜੀ-7 ਸਿਖਰ ਸੰਮੇਲਨ 'ਚ ਦੋਵਾਂ ਨੇਤਾਵਾਂ ਦੇ ਵਿਚਾਲੇ ਰਸਮੀ ਗੱਲਬਾਤ ਤੋਂ ਪਹਿਲਾਂ ਮਜ਼ਾਕਿਆ ਅੰਦਾਜ਼ 'ਚ ਕਹੀ।
ਦੋਵਾਂ ਨੇਤਾਵਾਂ ਦੇ ਵਿਚਾਲੇ ਫਰਾਂਸ ਦੇ ਸ਼ਹਿਰ ਬਿਆਰਿਤਜ਼ 'ਚ 40 ਮਿੰਟ ਤੱਕ ਚਰਚਾ ਹੋਈ। ਟਰੰਪ ਤੇ ਮੋਦੀ ਨੇ ਗਰਮਜੋਸ਼ੀ ਨਾਲ ਇਕ-ਦੂਜੇ ਨਾਲ ਹੱਥ ਮਿਲਾਇਆ ਤੇ ਮੀਡੀਆ ਦੇ ਸਾਹਮਣੇ ਹੋਏ। ਮੋਦੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਹਿੰਦੀ 'ਚ ਜਵਾਬ ਦਿੱਤਾ। ਇਸ ਦੌਰਾਨ ਜਦੋਂ ਮੋਦੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਨੇਤਾਵਾਂ ਨੂੰ ਇਕੱਲੇ 'ਚ ਗੱਲ ਕਰਨ ਦੇਣ ਤਾਂ ਟਰੰਪ ਨੇ ਮਜ਼ਾਕਿਆ ਅੰਦਾਜ਼ 'ਚ ਕਿਹਾ ਕਿ ਉਹ ਅਸਲ 'ਚ ਬਹੁਤ ਚੰਗੀ ਅੰਗਰੇਜ਼ੀ ਬੋਲਦੇ ਹਨ ਪਰ ਉਹ ਇਸ 'ਚ ਗੱਲ ਨਹੀਂ ਕਰਨਾ ਚਾਹੁੰਦੇ। ਦੋਵਾਂ ਨੇਤਾਵਾਂ ਨੇ ਇਕ ਦੂਜੇ ਨਾਲ ਹੱਥ ਫੜਿਆ ਤੇ ਹਰ ਕੋਈ ਹੱਸ ਪਿਆ।