ਸਾਊਦੀ ਸ਼ਾਹ ਤੇ ਮੋਦੀ ਨੇ ਅੱਤਵਾਦ ਦੀ ਨਿੰਦਾ ਕਰਦਿਆਂ ਜਤਾਈ ਦੁਵੱਲੇ ਸੁਰੱਖਿਆ ਸਹਿਯੋਗ ''ਤੇ ਸਹਿਮਤੀ

10/29/2019 9:16:11 PM

ਰਿਆਦ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁੱਲ ਅਜੀਜ਼ ਅਲ ਸਾਊਦ ਨੇ ਅੱਤਵਾਦ ਦੇ ਸਾਰੇ ਰੂਪਾਂ ਤੇ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਦੁਵੱਲੇ ਸਹਿਯੋਗ ਨੂੰ ਵਧਾਉਣ 'ਤੇ ਸਹਿਮਤੀ ਜਤਾਈ। ਸਾਊਦੀ ਅਰਬ ਦੇ ਪ੍ਰਸਿੱਧ ਸਾਲਾਨਾ ਵਿੱਤੀ ਸੰਮੇਲਨ ਦੇ ਤੀਜੇ ਸੰਸਕਰਨ 'ਚ ਹਿੱਸਾ ਲੈਣ ਲਈ ਇਥੇ ਮੌਜੂਦ ਮੋਦੀ ਨੇ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰਨ 'ਤੇ ਆਪਣੇ ਵਿਚਾਰ ਸਾਂਝੇ ਕੀਤੇ।

ਪ੍ਰਧਾਨ ਮੰਤਰੀ ਮੋਦੀ ਦੇ ਲਈ ਸ਼ਾਹ ਸਲਮਾਨ ਵਲੋਂ ਆਯੋਜਿਤ ਬੈਠਕ ਤੇ ਭੋਜਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਆਰਥਿਕ ਸਬੰਧਾਂ ਦੇ ਸਕੱਤਰ ਟੀ.ਐੱਸ. ਤ੍ਰਿਮੂਰਤੀ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਅੱਤਵਾਦ ਦੀਆਂ ਸਾਰੀਆਂ ਘਟਨਾਵਾਂ ਤੇ ਰੂਪਾਂ ਦੀ ਨਿੰਦਾ ਕਰਦੇ ਹੋਏ ਦੁਵੱਲਾ ਸੁਰੱਖਿਆ ਸਹਿਯੋਗ ਵਧਾਉਣ 'ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਖੇਤੀਬਾੜੀ, ਤੇਲ ਤੇ ਗੈਸ, ਸਮੁੰਦਰੀ ਸੁਰੱਖਿਆ ਦੀ ਨਵੀਨ ਤਕਨੀਕ, ਨਵੀਨੀਕਰਨ ਊਰਜਾ, ਵਪਾਰ ਤੇ ਨਿਵੇਸ਼ 'ਤੇ ਸਹਿਯੋਗ ਵਧਾਉਣ 'ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਸ਼ਾਮ ਨੂੰ ਸਾਊਦੀ ਵਲੀ ਅਹਿਦ (ਕ੍ਰਾਊਨ ਪ੍ਰਿੰਸ) ਨਾਲ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਰੱਖਿਆ ਉਦਯੋਗਾਂ 'ਚ ਸਹਿਯੋਗ, ਸੁਰੱਖਿਆ ਸਹਿਯੋਗ, ਹਵਾਈ ਸੇਵਾ ਸਮਝੌਤੇ, ਸਿਹਤ ਸਬੰਧੀ ਉਤਪਾਦਾਂ ਦਾ ਰੈਗੂਲੇਸ਼ਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਰੋਕਥਾਮ ਜਿਹੇ ਖੇਤਰਾਂ 'ਚ ਵੀ ਸਮਝੌਤੇ 'ਤੇ ਦਸਤਖਤ ਹੋਣ ਦੀ ਉਮੀਦ ਹੈ।


Baljit Singh

Content Editor

Related News