ਮੋਦੀ ਨੇ ਸੰਯੁਕਤ ਅਰਬ ਅਮੀਰਾਤ ''ਚ ਪੇਸ਼ ਕੀਤਾ ਰੁਪੇ ਕਾਰਡ

08/24/2019 4:11:17 PM

 

ਆਬੂਧਾਬੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਯੂ.ਏ.ਈ. (UAE) ਦੇ ਬਜ਼ਾਰ 'ਚ ਰੁਪੇ ਕਾਰਡ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਇੱਥੇ ਬਹੁਤ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿਚ ਵੀ ਭਾਰਤ ਦੇ ਇਸ ਡਿਜੀਟਲ ਭੁਗਤਾਨ ਕਾਰਡ ਜ਼ਰੀਏ ਖਰੀਦਦਾਰੀ ਕੀਤੀ ਜਾ ਸਕੇ। ਸੰਯੁਕਤ ਅਰਬ ਅਮੀਰਾਤ ਪੱਛਮੀ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਜਿਸਨੇ ਇਲੈਕਟ੍ਰਾਨਿਕ ਅਦਾਇਗੀ ਦੀ ਭਾਰਤੀ ਪ੍ਰਣਾਲੀ ਨੂੰ ਅਪਣਾਇਆ। ਭਾਰਤ ਨੇ ਇਸ ਤੋਂ ਪਹਿਲਾਂ ਸਿੰਗਾਪੁਰ ਅਤੇ ਭੂਟਾਨ ਵਿਚ ਰੁਪੈ ਕਾਰਡ ਦੀ ਸ਼ੁਰੂਆਤ ਕੀਤੀ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, 'ਭਾਰਤ ਅਤੇ ਯੂ.ਏ.ਈ. ਦੀਆਂ ਅਰਥਵਿਵਸਥਾਵਾਂ ਨੂੰ ਇਕ ਦੂਜੇ ਦੇ ਹੋਰ ਨੇੜੇ ਲਿਆਉਦੇਂ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਯੂ.ਏ.ਈ. ਵਿਚ ਅਧਿਕਾਰਕ ਤੌਰ 'ਤੇ ਰੁਪੇ ਕਾਰਡ ਨੂੰ ਪੇਸ਼ ਕੀਤਾ ਗਿਆ। ਖਾੜੀ ਦੇਸ਼ਾਂ ਵਿਚ ਯੂ.ਏ.ਈ. ਪਹਿਲਾ ਦੇਸ਼ ਹੈ ਜਿਸ ਨੇ ਇੰਡੀਅਨ ਰੁਪੇ ਕਾਰਡ ਨੂੰ ਅਪਣਾਇਆ ਹੈ। ਯੂ.ਏ.ਈ. ਦੀਆਂ ਕਈ ਕੰਪਨੀਆਂ ਨੇ ਰੂਪੇ ਦੀਆਂ ਅਦਾਇਗੀਆਂ ਨੂੰ ਸਵੀਕਾਰ ਕਰਨ ਦੀ ਗੱਲ ਕੀਤੀ ਹੈ। 

ਯੂ.ਏ.ਈ. 'ਚ ਭਾਰਤੀ ਰਾਜਦੂਤ ਨਵਦੀਪ ਸਿੰਘ ਸੂਰੀ ਨੇ ਇਸ ਤੋਂ ਪਹਿਲਾਂ ਹਫਤੇ ਦੇ ਸ਼ੁਰੂ ਵਿਚ ਕਿਹਾ, 'ਯੂ.ਏ.ਈ. ਇਸ ਖੇਤਰ ਦਾ ਸਭ ਤੋਂ ਵੱਡਾ ਅਤੇ ਆਕਰਸ਼ਕ ਕਾਰੋਬਾਰੀ ਕੇਂਦਰ ਹੈ। ਇਸ ਖੇਤਰ ਵਿਚ ਰਹਿੰਦੇ ਭਾਰਤੀ ਭਾਈਚਾਰੇ ਦੇ ਜ਼ਿਆਦਾਤਰ ਇੱਥੇ (ਯੂ.ਏ.ਈ.) 'ਚ ਰਹਿੰਦੇ ਹਨ, ਜ਼ਿਆਦਾਤਰ ਭਾਰਤੀ ਸੈਲਾਨੀ ਵੀ ਇਥੇ ਹੀ  ਆਉਂਦੇ ਹਨ ਅਤੇ ਵਪਾਰ ਦਾ ਬਹੁਤਾ ਹਿੱਸਾ ਭਾਰਤ ਨਾਲ ਹੈ। ਇਹ ਖੇਤਰ 'ਚ ਰੁਪੇ ਕਾਰਡਾਂ ਨੂੰ ਸਵੀਕਾਰ ਕਰਨ ਵਾਲਾ ਪਹਿਲਾ ਦੇਸ਼ ਬਣਨ ਦੇ ਨਾਲ ਸਾਨੂੰ ਉਮੀਦ ਹੈ ਕਿ ਇਸ ਨਾਲ ਸੈਰ-ਸਪਾਟਾ ਉਦਯੋਗ, ਕਾਰੋਬਾਰੀ ਅਤੇ ਹੋਰ ਕਈਆਂ ਨੂੰ ਲਾਭ ਮਿਲੇਗਾ।' ”ਸਾਲ 2018 ਵਿਚ ਦੋਵਾਂ ਦੇਸ਼ਾਂ ਦਾ ਦੁਵੱਲੇ ਵਪਾਰ ਲਗਭਗ 60 ਅਰਬ ਡਾਲਰ ਰਿਹਾ। ਮੋਦੀ ਫਰਾਂਸ, ਯੂ.ਏ.ਈ. ਅਤੇ ਬਹਿਰੀਨ ਦੇ ਤਿੰਨ ਦੇਸ਼ਾਂ ਦਾ ਦੌਰਾ ਕਰਨ ਲਈ ਸ਼ੁੱਕਰਵਾਰ ਨੂੰ ਪੈਰਿਸ ਤੋਂ ਇਥੇ ਪਹੁੰਚੇ ਸਨ।


Related News