ਮੋਦੀ ਨੇ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਮੁਖੀ ਯੂਨਸ ਨੂੰ ਈਦ ਦੀ ਦਿੱਤੀ ਵਧਾਈ
Tuesday, Apr 01, 2025 - 12:47 AM (IST)

ਢਾਕਾ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੂੰ ਇਕ ਸੁਨੇਹਾ ਭੇਜੇ ਕੇ ਗੁਆਂਢੀ ਦੇਸ਼ ਦੇ ਲੋਕਾਂ ਨੂੰ ਈਦ-ਉਲ-ਫਿਤਰ ਦੀ ਵਧਾਈ ਦਿੱਤੀ। ਯੂਨਸ ਦੀ ਪ੍ਰੈੱਸ ਯੂਨਿਟ ਵੱਲੋਂ ਸਾਂਝੇ ਕੀਤੇ ਗਏ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਖਤਮ ਹੋ ਰਿਹਾ ਹੈ, ਮੈਂ ਇਸ ਮੌਕੇ ’ਤੇ ਤੁਹਾਨੂੰ ਤੇ ਬੰਗਲਾਦੇਸ਼ ਦੇ ਲੋਕਾਂ ਨੂੰ ਈਦ ਅਲ-ਫਿਤਰ ਦੇ ਤਿਉਹਾਰ ਦੇ ਖੁਸ਼ੀ ਭਰੇ ਮੌਕੇ ’ਤੇ ਵਧਾਈ ਦਿੰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਨੂੰ ‘ਜਸ਼ਨ, ਸ਼ੁਕਰਗੁਜ਼ਾਰੀ ਤੇ ਏਕਤਾ ਦਾ ਸਮਾਂ’ ਦੱਸਿਆ ਤੇ ਕਿਹਾ ਕਿ ਇਹ ਸਾਨੂੰ ਹਮਦਰਦੀ, ਉਦਾਰਤਾ ਤੇ ਏਕਤਾ ਦੇ ਮੁੱਲਾਂ ਦੀ ਯਾਦ ਦਿਵਾਉਂਦਾ ਹੈ। ਸੰਦੇਸ਼ ’ਚ ਕਿਹਾ ਗਿਆ ਕਿ ਅਸੀਂ ਦੁਨੀਆ ਭਰ ਦੇ ਲੋਕਾਂ ਲਈ ਸ਼ਾਂਤੀ, ਸਦਭਾਵਨਾ, ਚੰਗੀ ਸਿਹਤ ਅਤੇ ਖੁਸ਼ੀ ਦੀ ਕਾਮਨਾ ਕਰਦੇ ਹਾਂ। ਸਾਡੇ ਦੇਸ਼ਾਂ ਵਿਚਾਲੇ ਦੋਸਤੀ ਦਾ ਸਬੰਧ ਹੋਰ ਮਜ਼ਬੂਤ ਹੋਵੇ।