PM ਮੋਦੀ ਤੇ ਸ਼ੇਖ ਹਸੀਨਾ ਨੇ ਭਾਰਤ-ਬੰਗਲਾਦੇਸ਼ ਦਰਮਿਆਨ ਨਵੀਂ ਯਾਤਰੀ ਟਰੇਨ ਦਾ ਕੀਤਾ ਉਦਘਾਟਨ

Saturday, Mar 27, 2021 - 10:39 PM (IST)

PM ਮੋਦੀ ਤੇ ਸ਼ੇਖ ਹਸੀਨਾ ਨੇ ਭਾਰਤ-ਬੰਗਲਾਦੇਸ਼ ਦਰਮਿਆਨ ਨਵੀਂ ਯਾਤਰੀ ਟਰੇਨ ਦਾ ਕੀਤਾ ਉਦਘਾਟਨ

ਢਾਕਾ-ਬੰਗਲਾਦੇਸ਼ ਦੇ ਢਾਕਾ ਅਤੇ ਪੱਛਮੀ ਬੰਗਾਲ ਦੇ ਨਿਊ ਜਲਪਾਈਗੁਡੀ ਨੂੰ ਆਪਸ 'ਚ ਜੋੜਨ ਵਾਲੀ ਇਕ ਨਵੀਂ ਯਾਤਰੀ ਟਰੇਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਨੇ ਸ਼ਨੀਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕੀਤਾ। ਇਹ ਦੋਵੇਂ ਗੁਆਂਢੀ ਦੇਸ਼ਾਂ ਦਰਮਿਆਨ ਮੈਤਰੀ ਐਕਸਪ੍ਰੈਸ (ਢਾਕਾ-ਕੋਲਕਾਤਾ) ਅਤੇ ਬੰਧਨ ਐਕਸਪ੍ਰੈਸ (ਖੁਲਨਾ-ਕੋਲਕਾਤਾ) ਤੋਂ ਬਾਅਦ ਤੀਸਰੀ ਯਾਤਰੀ ਟਰੇਨ ਹੈ।

ਇਹ ਵੀ ਪੜ੍ਹੋ-ਅਫਗਾਨਿਸਤਾਨ 'ਚ ਕਾਰ ਬੰਬ ਧਮਾਕੇ 'ਚ 3 ਦੀ ਮੌਤ ਤੇ 4 ਜ਼ਖਮੀ

ਸਥਾਨਕ ਸਮਾਚਾਰ ਵੈੱਬਸਾਈਟ ਮੁਤਾਬਕ ਇਥੇ ਪ੍ਰਧਾਨ ਮੰਤਰੀ ਕਾਰਜਕਾਲ 'ਚ ਸ਼ਾਮ ਸਮੇਂ ਵੀਡੀਓ ਕਾਨਫਰੰਸ ਰਾਹੀਂ ਮੋਦੀ ਅਤੇ ਹਸੀਨਾ ਨੇ 'ਮਿਤਾਲੀ ਐਕਸਪ੍ਰੈਸ' ਨਾਮਕ ਇਸ ਨਵੀਂ ਯਾਤਰੀ ਟਰੇਨ ਦਾ ਸੰਯੁਕਤ ਤੌਰ 'ਤੇ ਉਤਘਾਟਨ ਕੀਤਾ। ਇਹ ਟਰੇਨ ਸਰਹੱਦ 'ਤੇ ਬੰਗਲਾਦੇਸ਼ 'ਚ ਚਿਲਹਾਟੀ ਸਟੇਸ਼ਨ ਦੇ ਰਸਤੇ ਢਾਕਾ ਛਾਉਣੀ ਅਤੇ ਨਿਉ ਜਲਪਾਈਗੁਡੀ ਵਿਚਾਲੇ ਚੱਲੇਗੀ।

ਇਹ ਵੀ ਪੜ੍ਹੋ-ਇਸ ਦੇਸ਼ 'ਚ ਪੁਰਸ਼ਾਂ ਨੂੰ ਪਰਿਵਾਰ ਦੀਆਂ ਬੀਬੀਆਂ ਨਾਲ ਬਲਾਤਕਾਰ ਕਰਨ ਲਈ ਕੀਤਾ ਜਾ ਰਿਹਾ ਮਜ਼ਬੂਰ

ਢਾਕਾ ਅਤੇ ਚਿਲਹਾਟੀ ਦਰਮਿਆਨ 453 ਕਿਲੋਮੀਟਰ ਅਤੇ ਚਿਲਹਾਟੀ ਅਤੇ ਨਿਊ ਜਲਪਾਈਗੁਡੀ ਦਰਮਿਆਨ 71 ਕਿਲੋਮੀਟਰ ਦੀ ਦੂਰੀ ਹੈ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦ ਸਥਿਤੀ ਆਮ ਹੋ ਜਾਵੇਗੀ ਤਾਂ ਇਹ ਟਰੇਨ ਚੱਲਣ ਲੱਗੇਗੀ। ਫਿਲਹਾਲ ਦੋਵਾਂ ਦੇਸ਼ਾਂ ਨੇ ਕੋਵਿਡ-19 ਮਹਾਮਾਰੀ ਦੇ ਚੱਲਦੇ ਰੇਲਵੇ ਸੇਵਾਵਾਂ ਮੁਅੱਤਲ ਕਰ ਰੱਖੀਆਂ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News