ਕੋਰੋਨਾ ਟੀਕੇ ਦੀ ਤਕਨੀਕ ਦੇ ਪੇਮੈਂਟ ਨੂੰ ਲੈ ਕੇ ਮਾਡਰਨਾ ਨੇ ਫਾਈਜ਼ਰ ਵਿਰੁੱਧ ਕੀਤਾ ਮੁਕੱਦਮਾ
Friday, Aug 26, 2022 - 09:24 PM (IST)
ਵਾਸ਼ਿੰਗਟਨ-ਕੋਵਿਡ-19 ਟੀਕਾ ਨਿਰਮਾਤਾ ਕੰਪਨੀ ਮਾਡਰਨਾ ਨੇ ਫਾਈਜ਼ਰ 'ਤੇ ਅਤੇ ਜਰਮਨੀ ਦਵਾਈ ਨਿਰਮਾਤਾ ਬਾਇਓਨਟੈਕ 'ਤੇ ਆਪਣੇ ਟੀਕੇ ਬਣਾਉਣ ਲਈ ਉਸ ਦੀ ਤਕਨਾਲੋਜੀ ਦੀ ਨਕਲ ਕਰਨ ਦਾ ਦੋਸ਼ ਲਾਇਆ ਹੈ ਅਤੇ ਉਨ੍ਹਾਂ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਮਾਡਰਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫਾਈਜ਼ਰ ਅਤੇ ਬਾਇਓਨਟੈੱਕ ਦਾ ਟੀਕਾ ਕਾਮਿਰਨਟੀ ਉਨ੍ਹਾਂ ਪੇਟੈਂਟ ਦੀ ਉਲੰਘਣਾ ਕਰਦਾ ਹੈ ਜਿਸ ਦੇ ਲਈ ਮਾਡਰਨਾ ਨੇ ਕਈ ਸਾਲ ਪਹਿਲਾ ਉਸ ਦੇ ਸਾਵਧਾਨੀ ਟੀਕੇ ਸਪਾਈਕਵੈਕਸ ਦੀ ਤਕਨਾਲੋਜੀ ਦੀ ਰੱਖਿਆ ਲਈ ਜਮ੍ਹਾ ਕੀਤੇ ਸਨ।
ਇਹ ਵੀ ਪੜ੍ਹੋ : ਫਿਲੀਪੀਨ 'ਚ 82 ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਨੂੰ ਲੱਗੀ ਅੱਗ, 73 ਨੂੰ ਬਚਾਇਆ ਗਿਆ
ਕੰਪਨੀ ਨੇ ਅਮਰੀਕਾ ਦੀ ਸੰਘੀ ਅਦਾਲਤ ਅਤੇ ਜਰਮਨੀ ਦੀ ਇਕ ਅਦਾਲਤ 'ਤੇ ਮੁਕੱਦਮਾ ਦਾਇਰ ਕੀਤਾ ਹੈ। ਫਾਈਜ਼ਰ ਦੀ ਇਕ ਬੁਲਾਰਨ ਨੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਕੰਪਨੀ ਨੂੰ ਮੁਕੱਦਮੇ ਦੀ ਕਾਪੀ ਨਹੀਂ ਮਿਲੀ ਹੈ। ਮਾਡਰਨਾ ਅਤੇ ਫਾਈਜ਼ਰ ਦੇ ਕੋਰੋਨਾ ਵਾਇਰਸ ਰੋਕੂ ਦੋ ਖੁਰਾਕ ਵਾਲੇ ਟੀਕਿਆਂ 'ਚ ਐੱਮ.ਆਰ.ਐੱਨ.ਏ. ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪ੍ਰਮੁੱਖ ਏਅਰਲਾਈਨ ਦਾ ਪਾਇਲਟ ਡਰੱਗ ਟੈਸਟ 'ਚ ਹੋਇਆ ਫੇਲ, DGCA ਨੇ ਉਡਾਣ ਡਿਊਟੀ ਤੋਂ ਹਟਾਇਆ
ਮਾਡਰਨਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਟੀਫਨ ਬਾਂਸੇਲ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਨੇ ਇਸ ਤਕਨੀਕ ਨੂੰ ਵਿਕਸਿਤ ਕੀਤਾ ਸੀ ਅਤੇ ਇਸ ਦੇ ਲਈ ਅਰਬਾਂ ਡਾਲਰ ਦਾ ਨਿਵੇਸ਼ ਕੀਤਾ। ਕੰਪਨੀ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਵਿਰੋਧੀ ਕੰਪਨੀਆਂ ਦੇ ਟੀਕੇ ਉਨ੍ਹਾਂ ਪੇਟੈਂਟ ਦੀ ਉਲੰਘਣਾ ਕਰਦੇ ਹਨ ਜਿਨ੍ਹਾਂ ਲਈ ਮਾਡਰਨਾ ਨੇ 2010 ਅਤੇ 2016 ਦਰਮਿਆਨ ਅਪਲਾਈ ਕੀਤਾ ਸੀ।
ਇਹ ਵੀ ਪੜ੍ਹੋ : 1 ਸਤੰਬਰ ਤੋਂ ਏਅਰ ਇੰਡੀਆ ਦੇ ਕਰਮਚਾਰੀਆਂ ਦੀ ਤਨਖਾਹ ’ਚ ਕਟੌਤੀ ਹੋਵੇਗੀ ਬੰਦ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ