ਕੈਨੇਡੀਅਨ ਪਾਰਲੀਮੈਂਟ 'ਚ Trudeau ਦੀ ਅੰਗਰੇਜ਼ੀ ਦਾ ਬਣਿਆ ਮਜ਼ਾਕ, ਉੱਚੀ-ਉੱਚੀ ਹੱਸੇ ਵਿਰੋਧੀ

Thursday, Oct 24, 2024 - 02:00 PM (IST)

ਕੈਨੇਡੀਅਨ ਪਾਰਲੀਮੈਂਟ 'ਚ Trudeau ਦੀ ਅੰਗਰੇਜ਼ੀ ਦਾ ਬਣਿਆ ਮਜ਼ਾਕ, ਉੱਚੀ-ਉੱਚੀ ਹੱਸੇ ਵਿਰੋਧੀ

ਟੋਰਾਂਟੋ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਹੀ ਦੇਸ਼ ਵਿਚ ਮਜ਼ਾਕ ਦੇ ਪਾਤਰ ਬਣਦੇ ਜਾ ਰਹੇ ਹਨ। ਵੀਰਵਾਰ ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਹੈਰਾਨੀਜਨਕ ਨਜ਼ਾਰਾ ਦੇਖਣ ਨੂੰ ਮਿਲਿਆ। ਕੈਨੇਡੀਅਨ ਵਿਰੋਧੀ ਧਿਰ ਦੇ ਨੇਤਾਵਾਂ ਨੇ ਭਾਰਤ ਵਿਰੁੱਧ ਪ੍ਰਚਾਰ ਕਰ ਰਹੇ ਟਰੂਡੋ ਦੀ ਨਿੰਦਾ ਕੀਤੀ। ਨਾਲ ਹੀ ਉਨ੍ਹਾਂ ਦੀ ਅੰਗਰੇਜ਼ੀ ਦਾ ਮਜ਼ਾਕ ਵੀ ਉਡਾਇਆ ਅਤੇ ਕਿਹਾ - ਇਨ੍ਹਾਂ ਤੋਂ ਸਿਰਫ਼ ਟੁੱਟਦਾ ਹੈ, ਜੁੜਦਾ ਨਹੀਂ।

 

ਇਹ ਹੈ ਪੂਰਾ ਮਾਮਲਾ

ਟਰੂਡੋ ਕੈਨੇਡੀਅਨ ਪਾਰਲੀਮੈਂਟ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਲਾਏ ਦੋਸ਼ਾਂ ਵਿਰੁੱਧ ਆਪਣੀ ਸਰਕਾਰ ਦਾ ਬਚਾਅ ਕਰ ਰਹੇ ਸਨ। ਪਰ ਇਸ ਦੌਰਾਨ ਇਕ ਸ਼ਬਦ ਕਾਰਨ ਵਿਰੋਧੀ ਨੇਤਾਵਾਂ ਨੇ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ। ਸਰਕਾਰ ਦੀਆਂ ਆਰਥਿਕ ਨੀਤੀਆਂ ਦਾ ਬਚਾਅ ਕਰਦੇ ਹੋਏ ਟਰੂਡੋ ਨੇ ਕਿਹਾ ਕਿ ਇਕ ਵਾਰ ਫਿਰ ਅਸੀਂ ਦੇਖ ਸਕਦੇ ਹਾਂ ਕਿ ਵਿਰੋਧੀ ਧਿਰ ਦੇ ਨੇਤਾ ਕੈਨੇਡਾ ਦੇ brokenist ਵਿਜ਼ਨ (ਟੁੱਟਣ ਵਾਲੇ ਦ੍ਰਿਸ਼ਟੀਕੋਣ) 'ਤੇ ਜ਼ੋਰ ਦੇ ਰਹੇ ਹਨ, ਜੋ ਕਿ ਅਸਲੀਅਤ ਤੋਂ ਬਹੁਤ ਦੂਰ ਹੈ। ਇਸ 'ਤੇ ਕੈਨੇਡੀਅਨ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਵਰੇ ਨੇ ਤੁਰੰਤ ਉੱਠ ਕੇ ਬੋਲਣਾ ਸ਼ੁਰੂ ਕਰ ਦਿੱਤਾ ਕਿ brokenist ... ਇਹ ਤਾਂ ਕੋਈ ਸ਼ਬਦ ਵੀ ਨਹੀਂ ਹੈ। ਟਰੂਡੋ ਅੰਗਰੇਜ਼ੀ ਭਾਸ਼ਾ ਨੂੰ ਵੀ ਵਿਗਾੜ ਰਿਹਾ ਹੈ। ਜਿਵੇਂ ਹੀ ਉਨ੍ਹਾਂ ਨੇ ਇਹ ਕਿਹਾ ਤਾਂ ਸੰਸਦ 'ਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਜ਼ੋਰ-ਜ਼ੋਰ ਨਾਲ ਹੱਸਣ ਲੱਗੇ।

ਪੜ੍ਹੋ ਇਹ ਅਹਿਮ ਖ਼ਬਰ-ਜਸਟਿਨ ਟਰੂਡੋ 28 ਅਕਤੂਬਰ ਤੱਕ ਦੇਣ ਅਸਤੀਫ਼ਾ, ਕੈਨੇਡਾ ਦੇ ਸੰਸਦ ਮੈਂਬਰਾਂ ਨੇ ਦਿੱਤੀ ਡੈੱਡਲਾਈਨ

ਪੋਲੀਵਰੇ ਨੇ ਕਿਹਾ ਕਿ ਟਰੂਡੋ ਨੇ ਜੋ ਤੋੜਿਆ ਹੈ, ਉਸ ਨੂੰ ਉਹ ਠੀਕ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਆਪਣੀ ਹੀ ਪਾਰਟੀ ਨਾਲ ਲੜਾਈ ਵਿਚ ਰੁੱਝੇ ਹੋਏ ਹਨ। ਟਰੂਡੋ ਨੇ ਇਮੀਗ੍ਰੇਸ਼ਨ, ਰਿਹਾਇਸ਼ ਅਤੇ ਹੋਰ ਮਹੱਤਵਪੂਰਨ ਮਾਮਲਿਆਂ 'ਤੇ ਜੋ ਨੁਕਸਾਨ ਕੀਤਾ ਹੈ, ਉਹ ਹੁਣ ਉਸ ਨੂੰ ਪੂਰਾ ਨਹੀਂ ਕਰ ਸਕਦਾ। ਕਿਉਂਕਿ ਉਹ ਖੁਦ ਆਪਣੀ ਹੀ ਪਾਰਟੀ ਵਿਚ ਘਿਰਿਆ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News