ਕੋਰੋਨਾ ਦੇ ਫੈਲਣ ਬਾਰੇ 2 ਹਫਤੇ ਪਹਿਲਾ ਅੰਦਾਜ਼ਾ ਲਾਉਣ ''ਚ ਮਦਦ ਕਰ ਸਕਦੈ ਮੋਬਾਇਲ ਡਾਟਾ

Wednesday, Apr 29, 2020 - 09:52 PM (IST)

ਕੋਰੋਨਾ ਦੇ ਫੈਲਣ ਬਾਰੇ 2 ਹਫਤੇ ਪਹਿਲਾ ਅੰਦਾਜ਼ਾ ਲਾਉਣ ''ਚ ਮਦਦ ਕਰ ਸਕਦੈ ਮੋਬਾਇਲ ਡਾਟਾ

ਨਿਊਯਾਰਕ - ਮੋਬਾਇਲ ਫੋਨ ਨੇ ਡਾਟਾ ਦੀ ਮਦਦ ਨਾਲ ਲੋਕਾਂ ਦੀਆਂ ਕੁਲ ਗਤੀਵਿਧੀਆਂ ਦਾ ਪਤਾ ਲਾ ਕੇ ਕੋਵਿਡ-19 ਦੀ ਇਨਫੈਕਸ਼ਨ ਦੇ ਫੈਲਣ ਤੋਂ ਕਰੀਬ 2 ਹਫਤੇ ਪਹਿਲਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 'ਨੇਚਰ' ਮੈਗਜ਼ੀਨ ਵਿਚ ਪ੍ਰਕਾਸ਼ਿਤ ਖੋਜ ਵਿਚ ਕੋਵਿਡ-19 ਫੈਲਣ ਦੇ ਸ਼ੁਰੂਆਤੀ ਪੜਾਅ ਵਿਚ, ਜਨਵਰੀ 2020 ਵਿਚ ਚੀਨ ਦੇ ਵੁਹਾਨ ਤੋਂ ਬਾਹਰ ਗਏ ਲੋਕਾਂ ਦੇ ਬਾਰੇ ਵਿਚ ਪਤਾ ਲਗਾਇਆ ਕਿ ਕਿੰਨੇ ਲੋਕ ਕਿੱਥੇ-ਕਿੱਥੇ ਗਏ ਅਤੇ ਇਸ 'ਤੇ ਵਿਸ਼ਲੇਸ਼ਣ ਕੀਤਾ ਗਿਆ। ਯੇਲ ਯੂਨੀਵਰਸਿਟੀ ਦੇ ਨਿਕੋਲਸ ਕ੍ਰਿਸਟਾਕਿਸ ਸਮੇਤ ਹੋਰ ਸਾਇੰਸਦਾਨਾਂ ਮੁਤਾਬਕ ਮਹਾਮਾਰੀ ਬਣੇ ਜਾ ਰਹੇ ਕਿਸੇ ਵੀ ਰੋਗ ਦੇ ਸਥਾਨਕ ਪੱਧਰ 'ਤੇ ਫੈਲਣ ਕਾਰਨ ਲੋਕਾਂ ਦੀ ਆਵਾਜਾਈ ਹੈ।

ਇਸ ਸੋਧ ਵਿਚ ਸਾਇੰਸਦਾਨਾਂ ਨੇ ਚੀਨ ਦੇ 1.1 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਮੋਬਾਇਲ ਫੋਨ ਡਾਟਾ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਵਿਚੋਂ ਇਕ ਤੋਂ 24 ਜਨਵਰੀ 2020 ਵਿਚਾਲੇ ਵੁਹਾਨ ਵਿਚ ਘੱਟ ਤੋਂ ਘੱਟ 2 ਘੰਟੇ ਬਿਤਾਏ ਸਨ। ਖੋਜਕਾਰਾਂ ਨੇ ਇਸ ਡਾਟਾ ਨੂੰ ਚੀਨ ਦੇ 31 ਸੂਬਿਆਂ ਵਿਚ 296 ਖੇਤਰਾਂ ਵਿਚ 19 ਫਰਵਰੀ ਤੱਕ ਕੋਵਿਡ-19 ਦੀ ਵਾਇਰਸ ਦਰ ਨਾਲ ਜੋੜਿਆ। ਉਨ੍ਹਾਂ ਦੱਸਿਆ ਕਿ ਵੁਹਾਨ ਤੋਂ ਬਾਹਰ ਗਏ ਲੋਕਾਂ ਦੇ ਬਾਰੇ ਵਿਚ ਇਹ ਪਤਾ ਲਾ ਕੇ ਕਿ ਉਹ ਕਿੱਥੇ-ਕਿੱਥੇ ਗਏ, ਚੀਨ ਵਿਚ ਕੋਵਿਡ-19 ਦੀ ਇਨਫੈਕਸ਼ਨ ਦੇ ਫੈਲਣ ਵਾਲੀ ਥਾਂ ਅਤੇ ਇਨਫੈਕਸ਼ਨ ਦੀ ਤੇਜ਼ੀ ਦੇ ਬਾਰੇ ਵਿਚ ਸਹੀ-ਸਹੀ ਜਾਣਕਾਰੀ ਮਿਲ ਸਕਦੀ ਹੈ, ਉਹ ਵੀ 2 ਹਫਤੇ ਪਹਿਲਾਂ।


author

Khushdeep Jassi

Content Editor

Related News